ਛਾਪੇਮਾਰੀ ਦੌਰਾਨ ਬਜਰੀ ਨਾਲ ਭਰੇ ਦੋ ਟਿੱਪਰ ਜ਼ਬਤ
ਨਾਜਾਇਜ਼ ਮਾਈਨਿੰਗ ਦੀ ਗੁਪਤ ਸੂਚਨਾ ਮਿਲਣ 'ਤੇ ਮੁਬਾਰਕਪੁਰ ਪੁਲਿਸ ਨੇ ਘੱਗਰ ਨਦੀ ਵਿਚ ਸਵੇਰੇ ਤੜਕਸਾਰ ਛਾਪਮਾਰੀ ਕੀਤੀ ।
ਡੇਰਾਬੱਸੀ, 7 ਮਈ (ਗੁਰਜੀਤ ਸਿੰਘ ਈਸਾਪੁਰ): ਨਾਜਾਇਜ਼ ਮਾਈਨਿੰਗ ਦੀ ਗੁਪਤ ਸੂਚਨਾ ਮਿਲਣ 'ਤੇ ਮੁਬਾਰਕਪੁਰ ਪੁਲਿਸ ਨੇ ਘੱਗਰ ਨਦੀ ਵਿਚ ਸਵੇਰੇ ਤੜਕਸਾਰ ਛਾਪਮਾਰੀ ਕੀਤੀ । ਇਸ ਦੌਰਾਨ ਮਾਈਨਿੰਗ ਮਾਫ਼ੀਆ ਟਿੱਪਰ ਭਰਨ ਵਾਲੀ ਜੇਸੀਬੀ ਮਸ਼ੀਨ ਲੈ ਕੇ ਫ਼ਰਾਰ ਹੋ ਗਿਆ ਜਦੋਂ ਕਿ ਬਜਰੀ ਨਾਲ ਭਰੇ ਪੁਲਿਸ ਨੇ ਮੌਕੇ ਤੋਂ ਦੋ ਟਿੱਪਰ ਜ਼ਬਤ ਕਰਕੇ ਠੇਕੇਦਾਰ ਸੰਜੀਵ ਪੰਡਿਤ ਵਾਸੀ ਪੰਚਕੂਲਾ ਹਰਿਆਣਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆ ਤਫ਼ਤੀਸ਼ੀ ਅਫਸਰ ਏਐੱਸਆਈ ਹਰਨੇਕ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਘੱਗਰ ਨਦੀ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਬਜਰੀ ਚੋਰੀ ਕੀਤੀ ਜਾ ਰਹੀ ਹੈ। ਪੁਲਿਸ ਟੀਮ ਨੇ ਤੜਕਸਾਰ ਘੱਗਰ ਨਦੀ ਵਿਚ ਛਾਪਾਮਾਰੀ ਕੀਤੀ ਤਾਂ ਪੁਲਿਸ ਟੀਮ ਨੂੰ ਵੇਖ ਕੇ ਮਾਈਟਿੰਗ ਮਾਫੀਆ ਦੇ ਬੰਦੇ ਫ਼ਰਾਰ ਹੋ ਗਏ। ਇਸ ਦੌਰਾਨ ਉਹ ਮੌਕੇ ਤੋਂ ਜੇਸੀਬੀ ਮਸ਼ੀਨ ਵੀ ਲੈ ਗਏ। ਜਦੋਂ ਕਿ ਦੋ ਟਰੱਕ ਨੂੰ ਉਨ੍ਹਾਂ ਨੇ ਜ਼ਬਤ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਰਫ਼ਿਊ ਦੌਰਾਨ ਬਿਨਾਂ ਕਿਸੇ ਸਰਕਾਰੀ ਪਾਸ ਤੋਂ ਬਾਹਰ ਘੁੰਮਣ ਅਤੇ ਘਾਤਕ ਬੀਮਾਰੀ ਫੈਲਾਉਣ ਦੇ ਦੋਸ਼ਾ ਤਹਿਤ ਸੰਜੀਵ ਪੰਡਤ ਵਿਰੁਧ ਆਈਪੀਸੀ ਦੀ ਧਾਰਾ 188, 269, 270 ਅਤੇ 379 ਤਹਿਤ ਮਾਮਲਾ ਦਰਜ਼ ਕਰਕੇ ਮਾਮਲੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ।