ਅਧਿਕਾਰਤ ਆਈ.ਡੀ ਕਾਰਡਾਂ ਨਾਲ ਮੁਹਾਲੀ ਆਉਣ-ਜਾਣ ਦੀ ਆਗਿਆ : ਗਿਰੀਸ਼ ਦਿਆਲਨ
ਐਸ.ਏ.ਐਸ. ਨਗਰ ਵਿਚ ਰਹਿੰਦੇ ਟ੍ਰਾਈਸਿਟੀ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਲੋੜੀਂਦੀ ਰਾਹਤ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ
File Photo
ਐਸ.ਏ.ਐਸ. ਨਗਰ, 7 ਮਈ (ਸੁਖਦੀਪ ਸਿੰਘ ਸੋਈਂ) : ਐਸ.ਏ.ਐਸ. ਨਗਰ ਵਿਚ ਰਹਿੰਦੇ ਟ੍ਰਾਈਸਿਟੀ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਲੋੜੀਂਦੀ ਰਾਹਤ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਅਧਿਕਾਰਤ ਸ਼ਨਾਖ਼ਤੀ ਕਾਰਡਾਂ ਰਾਹੀਂ ਮੁਹਾਲੀ ਅਪਣੇ ਦਫ਼ਤਰਾਂ ਵਿਚ ਆਉਣ-ਜਾਣ ਦੀ ਆਗਿਆ ਦਿਤੀ ਹੈ।
ਉਨ੍ਹਾਂ ਦੁਆਰਾ ਦਿਤੀ ਮਨਜ਼ੂਰੀ ਅਨੁਸਾਰ ਮੁਹਾਲੀ, ਚੰਡੀਗੜ੍ਹ•ਅਤੇ ਪੰਚਕੂਲਾ ਵਿਚ ਜਨਤਕ ਜਾਂ ਨਿਜੀ ਵੱਖ-ਵੱਖ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਮੁਹਾਲੀ ਵਿਚ ਦਾਖ਼ਲ ਹੋਣ ਜਾਂ ਬਾਹਰ ਜਾਣ ਵੇਲੇ ਕਿਸੇ ਵੀ ਤਰ੍ਹਾਂ ਦੇ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਹ ਮਾਲਕ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰ ਨਾਲ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਦੇ ਦਰਮਿਆਨ ਅਪਣੇ ਕੰਮ ਵਾਲੀ ਥਾਂ 'ਤੇ ਆਉਣ-ਜਾਣ ਦੇ ਯੋਗ ਹੋਣਗੇ।