ਬੇਕਾਬੂ ਹੋਏ ਟਿੱਪਰ ਦੀ ਲਪੇਟ ਵਿਚ ਆ ਕੇ ਤਿੰਨ ਔਰਤਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੀ ਜਰਨੈਲੀ ਸੜਕ 'ਤੇ ਬੀਤੀ ਰਾਤ ਇਕ ਬੇਕਾਬੂ ਹੋਏ ਬਜਰੀ ਨਾਲ ਭਰੇ ਓਵਰਲੋਡ ਟਿੱਪਰ ਦੀ ਲਪੇਟ ਵਿਚ ਆ ਕੇ ਤਿੰਨ

File Photo

ਨੌਸ਼ਹਿਰਾ ਮੱਝਾ ਸਿੰਘ, 7 ਮਈ (ਰਵੀ ਭਗਤ): ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੀ ਜਰਨੈਲੀ ਸੜਕ 'ਤੇ ਬੀਤੀ ਰਾਤ ਇਕ ਬੇਕਾਬੂ ਹੋਏ ਬਜਰੀ ਨਾਲ ਭਰੇ ਓਵਰਲੋਡ ਟਿੱਪਰ ਦੀ ਲਪੇਟ ਵਿਚ ਆ ਕੇ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਟਿੱਪਰ ਦਾ ਚਾਲਕ ਜਤਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੋਟ ਧੰਦਲ ਪਠਾਨਕੋਟ ਸਾਈਡ ਤੋਂ ਅੰਮ੍ਰਿਤਸਰ ਜਾ ਰਿਹਾ ਸੀ।

ਜਦ ਕਸਬਾ ਨੌਸ਼ਹਿਰਾ ਮੱਝਾ ਸਿੰਘ ਮਲੇਨੀਅਮ ਸਕੂਲ ਨਜ਼ਦੀਕ ਪਹੁੰਚਿਆ ਤਾਂ ਅਪਣਾ ਸੰਤੁਲਨ ਵਿਗੜਨ ਕਾਰਨ ਪੈਦਲ ਜਾ ਰਹੀਆਂ ਤਿੰਨ ਔਰਤਾਂ ਸਤਵੰਤ ਕੌਰ (44) ਪਤਨੀ ਅਵਤਾਰ ਸਿੰਘ, ਰਜਵੰਤ ਕੌਰ (42) ਪਤਨੀ ਕੰਵਲਜੀਤ ਸਿੰਘ ਅਤੇ ਵਿਧਵਾ ਪਰਮਜੀਤ ਕੌਰ ਤਿੰਨੇ ਵਾਸੀ ਨੌਸ਼ਹਿਰਾ ਮੱਝਾ ਸਿੰਘ ਨੂੰ ਕੁਚਲਦਾ ਹੋਇਆ ਖੇਤਾਂ ਵਿਚ ਜਾ ਪਲਟਿਆ। ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਕੇ ਚਾਲਕ ਜਤਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿਤੀ ਹੈ।