ਇਕਾਂਤਵਾਸ 'ਚੋਂ ਭੱਜਿਆ ਵਿਅਕਤੀ ਸਹੁਰੇ ਘਰੋਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਚਲਦੇ ਜਿਥੇ ਪੂਰੇ ਪੰਜਾਬ ਵਿਚ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ

File Photo

ਮੋਗਾ, 7 ਮਈ (ਅਮਜ਼ਦ ਖ਼ਾਨ): ਕੋਰੋਨਾ ਵਾਇਰਸ ਦੇ ਚਲਦੇ ਜਿਥੇ ਪੂਰੇ ਪੰਜਾਬ ਵਿਚ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ । ਕੁੱਝ ਦਿਨ ਪਹਿਲਾਂ ਰਾਜਸਥਾਨ ਤੋਂ ਵਾਪਸ ਪਰਤੇ ਬਰਨਾਲਾ ਦੇ ਦੋ ਲੋਕਾਂ 'ਚੋਂ ਇਕ ਵਿਅਕਤੀ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਸ ਦੇ ਨਾਲ ਆਏ ਵਿਅਕਤੀ ਨੂੰ ਬਰਨਾਲਾ ਦੇ ਇਕ ਸਕੂਲ ਵਿਚ ਏਕਾਂਤਵਾਸ ਵਿਚ ਰਖਿਆ ਗਿਆ ਸੀ ਪਰ ਕਲ ਉਹ ਵਿਅਕਤੀ ਏਕਾਂਤਵਾਸ 'ਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਜਿਸ ਨੂੰ ਬਾਅਦ ਵਿਚ ਅੱਜ ਉਸ ਦੇ ਸਹੁਰਾ ਘਰ ਤੋਂ ਕਾਬੂ ਕਰ ਲਿਆ ਗਿਆ।

ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸ.ਐਚ.ਓ. ਕਸ਼ਮੀਰ ਸਿੰਘ ਨੇ ਦਸਿਆ ਕਿ ਬਰਨਾਲਾ ਪੁਲਿਸ ਵਲੋਂ ਇਕ ਈਮੇਲ ਮਿਲਿਆ ਸੀ ਜਿਸ ਵਿਚ ਲਿਖਿਆ ਸੀ ਕਿ ਕੋਰੋਨਾ ਦਾ ਇਕ ਸ਼ੱਕੀ ਜਿਸ ਦੇ ਸੈਂਪਲ ਲੈ ਲਾਏ ਗਏ ਸਨ ਅਤੇ ਉਸ ਨੂੰ ਏਕਾਂਤਵਾਸ ਵਿਚ ਰਖਿਆ ਗਿਆ ਸੀ ਅਤੇ ਉਹ ਕਲ ਇਕ ਸਕੂਲ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ।

ਉਨ੍ਹਾਂ ਦਸਿਆ ਕਿ ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਦਸਿਆ ਕਿ ਉਸ ਦੇ ਸਹੁਰਾ ਘਰ ਮੋਗੇ ਦੇ ਪਿੰਡ ਬੁਗੀਪੁਰਾ ਵਿਚ ਹੈ। ਜਦੋਂ ਅਸੀਂ ਪੁਲਿਸ ਬਲ ਨਾਲ ਪਿੰਡ ਵਿਚ ਤਲਾਸ਼ੀ ਲਈ ਤਾਂ ਉਹ ਉਥੇ ਪਾਇਆ ਗਿਆ। ਫਿਲਹਾਲ ਉਸ ਨੂੰ ਬਰਨਾਲਾ ਪੁਲਿਸ ਦੇ ਹਵਾਲੇ ਕਰ ਦਿਤਾ ਹੈ ਅਤੇ ਉਸ ਦੇ ਸਹੁਰੇ ਪਰਵਾਰ ਨੂੰ ਵੀ ਇਕਾਂਤਵਾਸ ਕਰ ਦਿਤਾ ਗਿਆ ਹੈ।