ਬਰਤਾਨੀਆ ਵਿਚ ਜਨਗਣਨਾ 2021 ਦੇ ਤਿਆਰਕੀਤੇਖਰੜੇ'ਚਸਿੱਖਾਂਲਈਵਖਰਾਖ਼ਾਨਾਨਾਰੱਖਣ'ਤੇਅਫ਼ਸੋਸ:ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

to ਬਰਤਾਨੀਆ ਵਿਚ ਜਨਗਣਨਾ 2021 ਦੇ ਤਿਆਰ ਕੀਤੇ ਖਰੜੇ 'ਚ ਸਿੱਖਾਂ ਲਈ ਵਖਰਾ ਖ਼ਾਨਾ ਨਾ ਰੱਖਣ 'ਤੇ ਅਫ਼ਸੋਸ : ਲੌਂਗੋਵਾਲ

1

ਅੰਮ੍ਰਿਤਸਰ 8 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਬਰਤਾਨੀਆ ਦੀ ਸੰਸਦ ਵਲੋਂ ਜਨਗਨਣਾ 2021 ਲਈ ਤਿਆਰ ਕੀਤੇ ਖਰੜੇ ਵਿਚ ਸਿੱਖ ਕੌਮ ਲਈ ਵੱਖਰਾ ਖਾਨਾ ਨਾ ਰੱਖਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਦਭਾਗਾ ਕਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦੋ ਦਹਾਕਿਆਂ ਤੋਂ ਸਿੱਖਾਂ ਦੀ ਵੱਖਰੀ ਗਿਣਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਾਂ ਦੀ ਮੰਗ ਨੂੰ ਸੰਸਦ ਵਲੋਂ ਨਜ਼ਰਅੰਦਾਜ਼ ਕਰ ਦਿਤਾ ਗਿਆ ਹੈ। ਜਨਗਣਨਾ 2021 ਲਈ ਪ੍ਰਵਾਨ ਕੀਤੇ ਗਏ ਖਰੜੇ ਵਿਚ ਸਿੱਖਾਂ ਨੂੰ ਮੁੜ ਵਖਰੀ ਨਸਲ ਦੇ ਤੌਰ 'ਤੇ ਨਹੀਂ ਮੰਨਿਆ ਗਿਆ। ਮੀਡੀਆ ਰੀਪੋਰਟਾਂ ਅਨੁਸਾਰ ਨੂੰ ਸਿੱਖਾਂ ਦਾ ਵੱਖਰਾ ਖਾਨਾ ਨਹੀਂ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖਾਂ ਨਾਲ ਬਹੁਤ ਵੱਡਾ ਧੱਕਾ ਕਰਾਰ ਦਿਤਾ


ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਨਾਲ ਧੱਕਾ ਕਰਾਰ ਦਿਤਾ ਹੈ। ਪੂਰੀ ਦੁਨੀਆਂ ਅੰਦਰ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਬਰਤਾਨੀਆ ਅੰਦਰ ਵੀ ਸਿੱਖ ਦਹਾਕਿਆਂ ਤੋਂ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾ ਰਹੇ ਹਨ। ਫ਼ੌਜ ਅਤੇ ਪੇਸ਼ੇਵਰ ਕਿੱਤਿਆਂ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਰਹੀ ਹੈ। ਵਿਸ਼ਵ ਜੰਗ ਵਿਚ ਵੀ ਸਿੱਖਾਂ ਦੀਆਂ ਅਨੇਕਾਂ ਕੁਰਬਾਨੀਆਂ ਹਨ। ਸਿੱਖ ਧਰਮ ਨੂੰ ਖ਼ਾਸ ਤੌਰ 'ਤੇ ਨਜ਼ਰਅੰਦਾਜ਼ ਕਰਨਾ ਮੰਦਭਾਗਾ ਹੈ।


ਇਹ ਸਿੱਖਾਂ ਦੇ ਯੋਗਦਾਨ ਨੂੰ ਨਕਾਰਨ ਵਾਲੀ ਗੱਲ ਹੈ, ਜਿਸ ਨਾਲ ਬਰਤਾਨੀਆਂ ਦੇ ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ।  ਬਿਨਾ ਸ਼ੱਕ ਬਰਤਾਨੀਆਂ ਦੇ ਸਿੱਖ ਆਗੂਆਂ ਜਿਨ੍ਹਾਂ ਵਿਚ ਸ. ਤਨਮਨਜੀਤ ਸਿੰਘ ਢੇਸੀ ਤੇ ਬੀਬੀ ਪ੍ਰੀਤ ਕੌਰ ਗਿੱਲ ਵਿਸ਼ੇਸ਼ ਹਨ,  ਨੇ ਇਸ ਮਾਮਲੇ ਨੂੰ ਸੰਸਦ ਵਿਚ ਉਭਾਰਿਆ, ਪ੍ਰੰਤੂ ਫਿਰ ਵੀ ਸਿੱਖਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ। ਬਰਤਾਨੀਆ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਹਰ ਧਰਮ ਦੀ ਦੇਸ਼ ਵਿਚ ਸਥਿਤੀ ਬਾਰੇ ਸਪੱਸ਼ਟ ਹੋਣ ਲਈ ਜਨਗਣਨਾ ਵਿਚ ਵੱਖਰਾ ਖਾਨਾ ਜ਼ਰੂਰੀ ਹੈ।