ਅੰਮ੍ਰਿਤਸਰ ਦੇ DC ਦਾ ਆਦੇਸ਼, ਸੋਮਵਾਰ ਤੋਂ Rotation ਦੇ ਹਿਸਾਬ ਨਾਲ ਖੁੱਲ੍ਹਣਗੀਆ ਦੁਕਾਨਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਣਗਹਿਲੀ ਕਰਨ ਵਾਲੇ ਦੁਕਾਨਦਾਰਾਂ ਦੀ ਦੁਕਾਨ ਇਕ ਮਹੀਨੇ ਲਈ ਹੋਵੇਗੀ ਸੀਲ 

Amritsar Dc Gurpreet Khaira

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) :- ਸੂਬਾ ਸਰਕਾਰ ਦੀਆ ਨਵੀਆਂ ਗਾਈਡਲਾਈਨਜ਼ ਸੰਬਧੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਮੀਟਿਗ ਕਰਦਿਆਂ ਸ਼ਹਿਰਵਾਸੀਆਂ, ਦੁਕਾਨਦਾਰਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕਰਦਿਆਂ ਕਿਹਾ ਗਿਆ ਕਿ ਅੰਮ੍ਰਿਤਸਰ ਵਿਖੇ ਸੋਮਵਾਰ ਤੋਂ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੁੱਲਣਗੀਆ ਜਿਸ ਦੇ ਚਲ ਦੇ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀਆ ਨਵੀਆਂ ਗਾਈਡਲਾਈਨਜ਼ ਦੀ ਪਾਲਣਾ ਕਰਦਿਆ ਆਪਣੀ ਵਾਰੀ ਸਿਰ ਦੁਕਾਨਾਂ ਖੋਲ੍ਹਣ। ਜੇਕਰ ਕੋਈ ਵੀ ਦੁਕਾਨਦਾਰ ਆਪਣੀ ਵਾਰੀ ਤੋਂ ਬਿਨ੍ਹਾਂ ਦੁਕਾਨ ਖੋਲੇਗਾ ਤਾਂ ਉਸ ਦੀ ਦੁਕਾਨ ਇਕ ਮਹੀਨੇ ਲਈ ਸੀਲ ਕੀਤੀ ਜਾਵੇਗੀ।

ਇਸ ਸੰਬਧੀ ਰੂਰਲ ਅਤੇ ਅਰਬਨ ਦੇ 37 ਥਾਣਿਆਂ ਦੀ ਪੁਲਿਸ, ਡਿਉਟੀ ਮੈਜਿਸਟਰੇਟ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਨਿਗਰਾਨੀ ਹੇਠ ਪ੍ਰਬੰਧ ਕੀਤੇ ਗਏ ਹਨ ਤਾ ਜੋ ਕੋਈ ਵੀ ਸਰਕਾਰੀ ਗਾਈਡਲਾਈਨਜ਼ ਦੀ ਉਲੰਘਣਾ ਨਾ ਕਰੇ। ਬਾਕੀ ਇਸ ਤੋਂ ਇਲਾਵਾ ਪਹਿਲਾਂ ਵਾਂਗ ਹੀ ਲਾਕਡਾਊਨ ਚਲੇਗਾ ਅਤੇ ਜਰੂਰੀ ਚੀਜਾਂ ਦੁੱਧ, ਮੈਡੀਕਲ ਅਤੇ ਹੋਰ ਜ਼ਰੂਰੀ ਦੁਕਾਨਾਂ ਰੋਜ਼ਾਨਾ ਖੋਲ੍ਹੀਆ ਜਾਣਗੀਆਂ। 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਂਝ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਦੇ ਨਾਲ ਹੀ ਹੋਰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਲ ਪਾਰਕਾਂ ’ਚ ਵੀ ਕੋਈ ਇਕੱਠ ਨਹੀਂ ਕਰ ਸਕੇਗਾ ਜਦਕਿ ਸੈਰ ਲਈ ਲੋਕ ਲੋਕਲ ਪਾਰਕਾਂ ’ਚ ਹੀ ਜਾ ਸਕਦੇ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦਾ ਧਿਆਨ ਵੀ ਰੱਖਿਆ ਜਾਵੇਗਾ। ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਆਡ-ਈਵਨ ਦਾ ਫਾਰਮੂਲਾ ਵੀ ਲਿਆਂਦਾ ਜਾ ਸਕਦਾ ਹੈ।