ਉਚਾਈ 'ਤੇ ਹੋਣ ਕਰ ਕੇ BP ਘਟਣ ਕਾਰਨ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ ਡੇਢ ਮਹੀਨੇ ਪਹਿਲਾਂ ਸੂਬੇਦਾਰ ਹਰਦੀਪ ਸਿੰਘ 15 ਪੰਜਾਬ ਰੈਜ਼ੀਮੈਂਟ ਅਰੁਨਾਚਲ ਪ੍ਰਦੇਸ਼ ਡਿਊਟੀ ’ਤੇ ਗਿਆ ਸੀ

Subedar Hardeep Singh

ਗੜ੍ਹਦੀਵਾਲਾ  (ਹਰਪਾਲ ਸਿੰਘ): ਗੜ੍ਹਦੀਵਾਲਾ ਦੇ ਨਾਲ ਪੈਂਦੇ ਪਿੰਡ ਬਰਾਂਡਾ ਦੇ ਫ਼ੌਜੀ ਜਵਾਨ ਸੂਬੇਦਾਰ ਹਰਦੀਪ ਸਿੰਘ ਉਮਰ ਲਗਭਗ 47 ਸਾਲ ਪੁੱਤਰ ਸਵ: ਸੋਹਣ ਸਿੰਘ ਦੀ ਅਰੁਨਾਚਲ ਪ੍ਰਦੇਸ਼ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਭੁਪਿੰਦਰ ਸਿੰਘ ਤੇ ਮਾਸੀ ਦੇ ਲੜਕੇ ਕੁਲਦੀਪ ਸਿੰਘ ਨੇ ਦਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਸੂਬੇਦਾਰ ਹਰਦੀਪ ਸਿੰਘ 15 ਪੰਜਾਬ ਰੈਜ਼ੀਮੈਂਟ ਅਰੁਣਾਚਲ ਪ੍ਰਦੇਸ਼ ਡਿਊਟੀ ’ਤੇ ਗਿਆ ਸੀ ਤੇ ਕਰੀਬ ਦੋ ਸਾਲਾਂ ਤਕ ਉਸ ਨੇ ਸੇਵਾ ਮੁਕਤ ਹੋ ਜਾਣਾ ਸੀ।

ਉਨ੍ਹਾਂ ਦਸਿਆ ਕਿ ਉੱਚਾਈ ’ਤੇ ਆਕਸੀਜਨ ਦੀ ਕਮੀ ਹੋਣ ਕਰਕੇ ਸੂਬੇਦਾਰ ਹਰਦੀਪ ਸਿੰਘ ਦੀ ਬੀਪੀ ਘਟਣ ਨਾਲ ਮੌਤ ਹੋ ਗਈ ਜਿਸ ਦਾ ਪੋਸਟਮਾਰਟਮ ਤੇਜਪੁਰ ਵਿਖੇ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਦੁਪਹਿਰ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸੂਬੇਦਾਰ ਹਰਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਤੀਰਥ ਕੌਰ, ਪਤਨੀ ਰਵਿੰਦਰ ਕੌਰ, ਬੇਟਾ ਬਰਿੰਦਰ ਪਾਲ ਸਿੰਘ ਤੇ ਧੀ ਅਮਨੀਤ ਕੌਰ ਨੂੰ ਛੱਡ ਗਿਆ।