ਗੁਰਦਾਸਪੁਰ ਸਿੱਖਿਆ ਵਿਭਾਗ ਦਾ ਸਮੂਹ ਸਸਕੂਲਾਂ ਨੂੰ ਹੁਕਮ- 'ਪੜ੍ਹਾਉਂਦੇ ਸਮੇਂ ਬੰਦ ਰੱਖੇ ਜਾਣ ਫ਼ੋਨ'
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਲਿਆ ਫ਼ੈਸਲਾ
Gurdaspur Education Department orders all school staff to keep the phone off while teaching
ਕਿਹਾ- ਪੜ੍ਹਾਉਂਦੇ ਸਮੇਂ ਬੰਦ ਰੱਖੇ ਜਾਣ ਫ਼ੋਨ ਤਾਂ ਜੋ ਬੱਚਿਆਂ ਨੂੰ ਨਾ ਆਵੇ ਕੋਈ ਸਮੱਸਿਆ
ਮੁਹਾਲੀ : ਗੁਰਦਾਸਪੁਰ ਸਿਖਿਆ ਵਿਭਾਗ ਨੇ ਵੱਡਾ ਫ਼ੈਸਲਾ ਲੈਂਦਿਆਂ ਹੁਕਮ ਜਾਰੀ ਕੀਤੇ ਹਨ ਕਿ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਨਾ ਕਰਨ।
ਇਸ ਸਬੰਧੀ ਇੱਕ ਪੱਤਰ ਜਾਰੀ ਕਰਦਿਆਂ ਉਨ੍ਹਾਂ ਲਿਖਿਆ ਕਿ ਸਮੂਹ ਸਕੂਲ ਮੁਖੀਆਂ ਨੂੰ ਬੇਨਤੀ ਹੈ ਕਿ ਇਹ ਯਕੀਨੀ ਬਣਿਆ ਜਾਵੇ ਕਿ ਅਧਿਆਪਕ ਪੜ੍ਹਾਉਂਦੇ ਸਮੇਂ ਆਪਣੇ ਫ਼ੋਨ ਬੰਦ ਰੱਖਣ ਜਾਂ ਫਿਰ ਸਕੂਲ ਮੁਖੀ ਨੂੰ ਜਮ੍ਹਾ ਕਰਵਾਉਣ।
ਇਸ ਸਬੰਧੀ ਸਿੱਖਿਆ ਵਿਭਾਗ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਇਕ ਪੱਤਰ ਜਾਰੀ ਕੀਤਾ ਹੈ। ਦਸ ਦੇਈਏ ਕਿ ਇਸ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਮਿਲੀ ਸ਼ਿਕਾਇਤ ਦਾ ਹਵਾਲਾ ਵੀ ਦਿਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਗੁਰਦਾਸਪੁਰ ਦੇ ਸਮੂਹ ਸਕੂਲਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।