ਅੰਮ੍ਰਿਤਸਰ 'ਚ ਗੰਨ ਪੁਆਇੰਟ 'ਤੇ ਲੁੱਟੇ 11 ਹਜ਼ਾਰ, ਦਾਤਰ ਨਾਲ ਕਰਮਚਾਰੀ 'ਤੇ ਕੀਤਾ ਹਮਲਾ 

ਏਜੰਸੀ

ਖ਼ਬਰਾਂ, ਪੰਜਾਬ

ਤਰਨਤਾਰਨ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਰਾਤ 11:40 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

11 thousand looted at gun point in Amritsar

ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ ਬੀਤੀ ਰਾਤ ਪੈਟਰੋਲ ਪੰਪ 'ਤੇ ਬੰਦੂਕ ਦੀ ਨੋਕ 'ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਪਹਿਲਾਂ ਆਪਣੀ ਬਾਈਕ 'ਚ ਪੈਟਰੋਲ ਪਾਇਆ, ਫਿਰ ਬੰਦੂਕ ਦੀ ਨੋਕ 'ਤੇ ਮੁਲਾਜ਼ਮ ਕੋਲ ਰੱਖੇ ਪੈਸੇ ਲੁੱਟ ਲਏ। ਜ਼ਖਮੀ ਕਰਮਚਾਰੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਜ਼ਖਮੀ ਕਰਮਚਾਰੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਰਾਤ 11:40 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜ਼ਖਮੀ ਕਰਮਚਾਰੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਤਿੰਨ ਨੌਜਵਾਨ ਬਾਈਕ 'ਤੇ ਪੈਟਰੋਲ ਪਵਾਉਣ ਲਈ ਆਏ। ਉਨ੍ਹਾਂ ਨੇ ਅਪਣੇ ਮੋਟਰ ਸਾਈਕਲ ਦੀ ਟੈਂਕੀ ਭਰ ਲਈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੈਸੇ ਦੇਣ ਲਈ ਕਿਹਾ ਗਿਆ ਤਾਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਿਆ ਅਤੇ ਹੱਥ ਵਿਚ ਫੜ ਕੇ ਪੈਸੇ ਦੇਣ ਲਈ ਕਿਹਾ। 

ਉਸ ਦੇ ਨਾਲ ਹੀ ਦੂਜੇ ਕਰਮਚਾਰੀ ਨੇ ਜਦੋਂ ਖ਼ਤਰਾ ਦੇਖਿਆ ਤਾਂ ਲੁਟੇਰਿਆਂ 'ਤੇ ਹਮਲਾ ਕੀਤਾ ਤੇ ਇਕ ਲੁਟੇਰੇ ਨੇ ਦਾਤਰ ਕੱਢਿਆ ਅਤੇ ਉਸੇ ਕਰਮਚਾਰੀ 'ਤੇ ਵਾਰ ਕੀਤਾ ਤੇ ਲੁਟੇਰੇ ਦੀ ਪਿਸਤੌਲ ਹੇਠਾਂ ਡਿੱਗ ਪਈ ਤੇ ਦੂਜੇ ਲੁਟੇਰੇ ਨੇ ਪਿਸਤੌਲ ਨੂੰ ਚੁੱਕ ਲਿਆ ਤੇ ਪਿਸਤੌਲ ਕਰਮਚਾਰੀ 'ਤੇ ਤਾਨ ਦਿੱਤਾ ਤੇ ਫਿਰ ਉੱਥੋਂ ਭੱਜ ਗਏ। 
ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਭੱਜਣ ਵਾਲੇ ਲੁਟੇਰਿਆਂ ਦਾ ਪਿੱਛਾ ਕੀਤਾ

 ਉਦੋਂ ਹੀ ਲੁਟੇਰਿਆਂ ਵਿਚੋਂ ਇੱਕ ਨੇ ਪਿਸਤੌਲ ਨਾਲ ਹਵਾ ਵਿਚ ਗੋਲੀ ਵੀ ਚਲਾਈ ਅਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਜ਼ਖਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਪੀੜਤ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਕਬਜ਼ੇ ਵਿਚ ਲੈ ਲਈ ਹੈ। ਘਟਨਾ ਰਾਤ 11:40 ਵਜੇ ਦੀ ਹੈ ਤੇ ਪੁਲਿਸ ਨੇ ਸੀਸੀਟੀਵੀ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਰੋਡ 'ਤੇ ਲੱਗੇ ਹੋਰ ਕੈਮਰੇ ਵੀ ਖੰਗਾਲੇ ਜਾ ਰਹੇ ਹਨ।