ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ, ਟੁੱਟੇ ਸ਼ੀਸ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ

photo

 

ਕਪੂਰਥਲਾ: ਕਪੂਰਥਲਾ ਦੇ ਪਿੰਡ ਨਡਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਸਵੇਰੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਵੈਨ ਨੂੰ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਬੱਸ ਦੇ ਸ਼ੀਸ਼ੇ ਟੁੱਟ ਗਏ ਤੇ ਬੱਸ ਵਿਚ ਬੈਠੇ ਨੰਨ੍ਹੇ-ਮੁੰਨੇ ਬੱਚੇ ਵਾਲ-ਵਾਲ ਬਚ ਗਏ।

ਇਹ ਵੀ ਪੜ੍ਹੋ: ਭਾਣਜੀ ਦੇ ਵਿਆਹ ਦੀ ਨਾਨਕ ਛੱਕ ਦੇਣ ਜਾ ਰਹੇ ਨਾਨਕਾ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਟਿੱਪਰ ਬਜਰੀ ਲੈ ਕੇ ਬੇਗੋਵਾਲ ਤੋਂ ਸੁਭਾਨਪੁਰ ਨੂੰ ਜਾ ਰਿਹਾ ਸੀ ਕਿ ਡਰਾਈਵਰ ਨੇ ਬਿਨ੍ਹਾਂ ਸਾਈਡ ਦੇਖੇ ਨਡਾਲਾ ਚੌਕ ਪਾਰ ਕਰਨਾ ਚਾਹਿਆ। ਇਸੇ ਦੌਰਾਨ ਢਿਲਵਾਂ ਰੋਡ ਤੋਂ ਡਿਪਸ ਸਕੂਲ ਦੀ ਆ ਰਹੀ ਬੱਸ ਨੂੰ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੁਰਗਿਆਣਾ ਕਮੇਟੀ ਦੇ ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ 

ਇਸ ਟੱਕਰ ਨਾਲ ਜਿਥੇ ਬੱਸ ਦੇ ਸਾਈਡ ਵਾਲੇ ਸ਼ੀਸ਼ੇ ਟੁੱਟ ਗਏ ਉਥੇ ਬੱਸ ਵਿਚ ਬੈਠੇ ਬੱਚਿਆਂ ਦੇ ਮਮੂਲੀ ਸੱਟਾਂ ਵੀ ਲੱਗੀਆਂ। ਸਕੂਲੀ ਬੱਸ ਚਾਲਕ ਨੇ ਦਸਿਆ ਕਿ ਟਰੱਕ ਨੂੰ ਰੋਕਣ ਲਈ ਵਾਰ-ਵਾਰ ਹਾਰਨ ਵੀ ਵਜਾਏ।