ਟ੍ਰੇਨਿੰਗ ’ਤੇ ਗਏ ਪੰਜਾਬ ਦੇ 3 IAS ਅਫ਼ਸਰ, ਇਹਨਾਂ ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ
ਆਈ.ਏ.ਐਸ ਅਭੀਨਵ, ਮੁਹੰਮਦ ਤਯਾਬ ਅਤੇ ਵਿਨੇ ਬੁਬਲਾਨੀ ਦੀ ਥਾਂ ਮਿਲਿਆ ਵਾਧੂ ਚਾਰਜ
Punjab 3 IAS officers get additional charges
ਚੰਡੀਗੜ੍ਹ: ਪੰਜਾਬ ਸਰਕਾਰ ਨੇ 8 ਮਈ ਤੋਂ 2 ਜੂਨ 2023 ਤਕ ਐਲਬੀਐਸਐਨਏਏ ਮਸੂਰੀ ਵਿਖੇ ਮਿਡ ਕਰੀਅਰ ਸਿਖਲਾਈ ਪ੍ਰੋਗਰਾਮ ਦੇ ਫੇਜ਼-4 ਦੀ ਸਿਖਲਾਈ ਲਈ ਮੁੱਖ ਦਫ਼ਤਰ ਤੋਂ ਦੂਰ ਰਹਿਣ ਵਾਲੇ ਅਧਿਕਾਰੀਆਂ ਦੀ ਥਾਂ 'ਤੇ ਤਿੰਨ ਆਈ.ਏ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿਤਾ ਹੈ।
ਇਹਨਾਂ ਅਧਿਕਾਰੀਆਂ ਨੂੰ ਆਈ.ਏ.ਐਸ ਅਭੀਨਵ, ਮੁਹੰਮਦ ਤਯਾਬ ਅਤੇ ਵਿਨੇ ਬੁਬਲਾਨੀ ਦੀ ਥਾਂ ਵਾਧੂ ਚਾਰਜ ਮਿਲਿਆ ਹੈ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਆਈ.ਏ.ਐਸ ਅਭੀਨਵ ਦੀ ਥਾਂ ਪ੍ਰਦੀਪ ਕੁਮਾਰ ਅਗਰਵਾਲ, ਆਈ.ਏ.ਐਸ. ਮੁਹੰਮਦ ਤਯਾਬ ਦੀ ਥਾਂ ਵਿਪੁਲ ਉਜਵਲ ਅਤੇ ਆਈ.ਏ.ਐਸ. ਵਿਨੇ ਬੁਬਲਾਨੀ ਦੀ ਥਾਂ ਦੀਪਤੀ ਉੱਪਲ ਉਨ੍ਹਾਂ ਦਾ ਚਾਰਜ ਸੰਭਾਲਣਗੇ।