ਸੈਮ ਪਿਤਰੋਦਾ ਦੇ ਨਸਲੀ ਬਿਆਨ 'ਤੇ ਪੀਐਮ ਮੋਦੀ ਨੇ ਰਾਹੁਲ ਗਾਂਧੀ 'ਤੇ ਸਾਧਿਆ ਹਮਲਾ - ਕਿਹਾ -ਸ਼ਹਿਜ਼ਾਦੇ ਨੂੰ ਜਵਾਬ ਦੇਣਾ ਪਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਰਾਜ ਵਿੱਚ ਰੈਲੀ ਕਰ ਰਹੇ ਹਨ। ਕਰੀਮਨਗਰ ਤੋਂ ਬਾਅਦ ਵਾਰੰਗਲ 'ਚ ਜਨ ਸਭਾ ਨੂੰ ਸੰਬੋਧਨ ਕੀਤਾ

PM Modi

PM Modi : ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਰਾਜ ਵਿੱਚ ਰੈਲੀ ਕਰ ਰਹੇ ਹਨ। ਕਰੀਮਨਗਰ ਤੋਂ ਬਾਅਦ ਵਾਰੰਗਲ 'ਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੈਮ ਪਿਤਰੋਦਾ ਦੇ ਨਸਲੀ ਬਿਆਨ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਬੋਲਿਆ। 

ਪੀਐਮ ਮੋਦੀ ਨੇ ਕਿਹਾ ਕਿ ਸ਼ਹਿਜ਼ਾਦੇ ਦੇ ਇੱਕ ਅੰਕਲ ਅਮਰੀਕਾ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਲੀ ਚਮੜੀ ਵਾਲੇ ਅਫਰੀਕੀ ਹਨ, ਤਾਂ ਕੀ ਕਾਂਗਰਸ ਚਮੜੀ ਦਾ ਰੰਗ ਦੇਖ ਕੇ ਗੱਲ ਕਰਦੀ ਹੈ? ਉਨ੍ਹਾਂ ਕਿਹਾ ਕਿ ਚਮੜੀ ਦਾ ਰੰਗ ਭਾਵੇਂ ਕੋਈ ਵੀ ਹੋਵੇ, ਅਸੀਂ ਕ੍ਰਿਸ਼ਨ ਦੇ ਪੁਜਾਰੀ ਹਾਂ। ਪੀਐਮ ਨੇ ਕਿਹਾ ਕਿ ਮੈਨੂੰ ਗਾਲੀ ਦੇ ,ਮੈਂ ਸਹਿਣ ਕਰ ਲਵਾਂਗਾ ਪਰ ਦੇਸ਼ ਦੇ ਲੋਕਾਂ ਦਾ ਅਪਮਾਨ ਸਹਿਣ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀ ਚਮੜੀ ਦੇ ਰੰਗ ਦੇ ਆਧਾਰ 'ਤੇ ਯੋਗਤਾ ਤੈਅ ਹੁੰਦੀ ਹੈ। ਕੀ ਸਾਡਾ ਰਾਸ਼ਟਰਪਤੀ ਅਫਰੀਕੀ ਹੈ? ਇਸ ਦਾ ਜਵਾਬ ਸ਼ਹਿਜ਼ਾਦੇ ਨੂੰ ਦੇਣਾ ਪਵੇਗਾ।

ਵਾਰੰਗਲ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਮੈਂ ਅੱਜ ਇੱਕ ਗੰਭੀਰ ਸਵਾਲ ਪੁੱਛਣਾ ਚਾਹੁੰਦਾ ਹਾਂ… ਅੱਜ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ, ਜੇਕਰ ਕੋਈ ਮੈਨੂੰ ਗਾਲ੍ਹ ਦਿੰਦਾ ਹੈ ਤਾਂ ਮੈਂ ਸਹਿ ਸਕਦਾ ਹਾਂ ਪਰ ‘ਸ਼ਹਿਜ਼ਾਦੇ’ ਦੇ ਇਸ ਦਾਰਸ਼ਨਿਕ ਨੇ ਐਨੀ ਵੱਡੀ ਗਾਲ੍ਹ ਦਿੱਤੀ , ਜਿਸ ਨੇ ਮੈਨੂੰ ਗੁੱਸੇ ਨਾਲ ਭਰ ਦਿੱਤਾ। ਕੀ ਦੇਸ਼ ਦੇ ਲੋਕਾਂ ਦੀ ਯੋਗਤਾ ਚਮੜੀ ਦੇ ਰੰਗ ਤੋਂ ਤੈਅ ਹੋਵੇਗੀ? ‘ਸ਼ਹਿਜ਼ਾਦਾ’ ਨੂੰ ਇਹ ਹੱਕ ਕਿਸਨੇ ਦਿੱਤਾ? ਸੰਵਿਧਾਨ ਨੂੰ ਸਿਰ 'ਤੇ ਰੱਖ ਕੇ ਨੱਚਣ ਵਾਲੇ ਲੋਕ ਚਮੜੀ ਦੇ ਰੰਗ ਦੇ ਆਧਾਰ 'ਤੇ ਮੇਰੇ ਦੇਸ਼ ਵਾਸੀਆਂ ਦਾ ਅਪਮਾਨ ਕਰ ਰਹੇ ਹਨ।

"ਦ੍ਰੋਪਦੀ ਮੁਰਮੂ ਨੂੰ ਹਰਾਉਣ ਦੀ ਕੋਸ਼ਿਸ਼, ਅੱਜ ਪਤਾ ਲੱਗਾ ਕਾਰਨ"

ਉਨ੍ਹਾਂ ਕਿਹਾ, ''ਮੈਂ ਬਹੁਤ ਸੋਚ ਰਿਹਾ ਸੀ ਕਿ ਦ੍ਰੋਪਦੀ ਮੁਰਮੂ ਜਿਨ੍ਹਾਂ ਦਾ ਬਹੁਤ ਸਨਮਾਨ ਹੈ ਅਤੇ ਇਕ ਆਦਿਵਾਸੀ ਪਰਿਵਾਰ ਦੀ ਬੇਟੀ ਹੈ ਤਾਂ ਕਾਂਗਰਸ ਉਸ ਨੂੰ ਹਰਾਉਣ ਲਈ ਇੰਨੀ ਕੋਸ਼ਿਸ਼ ਕਿਉਂ ਕਰ ਰਹੀ ਹੈ ਪਰ ਅੱਜ ਮੈਨੂੰ ਇਸ ਦਾ ਕਾਰਨ ਪਤਾ ਲੱਗਾ। 

ਮੈਨੂੰ ਪਤਾ ਲੱਗਾ ਕਿ ਅਮਰੀਕਾ ਵਿਚ ਇਕ ਅੰਕਲ ਹੈ ਜੋ 'ਸ਼ਹਿਜ਼ਾਦਾ' ਦਾ ਦਾਰਸ਼ਨਿਕ ਮਾਰਗਦਰਸ਼ਕ ਹੈ ਅਤੇ ਕ੍ਰਿਕਟ ਵਿਚ ਤੀਜੇ ਅੰਪਾਇਰ ਵਾਂਗ, ਜਿਸ ਤੋਂ 'ਸ਼ਹਿਜ਼ਾਦਾ' ਸਲਾਹ ਲੈਂਦੇ ਹਨ। ਇਸ ਦਾਰਸ਼ਨਿਕ ਅੰਕਲ ਨੇ ਕਿਹਾ ਕਿ ਜਿਨ੍ਹਾਂ ਦੀ ਚਮੜੀ ਕਾਲੀ ਹੁੰਦੀ ਹੈ, ਉਹ ਅਫ਼ਰੀਕਾ ਤੋਂ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਚਮੜੀ ਦੇ ਰੰਗ ਦੇ ਆਧਾਰ 'ਤੇ ਗਾਲ ਦੇ ਰਹੇ ਹੋ।

ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਵਿਵਾਦਿਤ ਰੂਪ ਨਾਲ ਤੁਲਨਾ ਕੀਤੀ ਹੈ। ਸੈਮ ਪਿਤਰੋਦਾ ਨੇ ਕਿਹਾ ਕਿ ਭਾਰਤ ਇੱਕ ਬਹੁਤ ਹੀ ਵਿਭਿੰਨਤਾ ਵਾਲਾ ਦੇਸ਼ ਹੈ, ਜਿੱਥੇ ਪੂਰਬੀ ਭਾਰਤ ਵਿੱਚ ਰਹਿਣ ਵਾਲੇ ਲੋਕ ਚੀਨੀ ਲੋਕਾਂ ਵਰਗੇ ਦਿਖਾਈ ਦਿੰਦੇ ਹਨ, ਪੱਛਮ ਵਿੱਚ ਰਹਿਣ ਵਾਲੇ ਲੋਕ ਅਰਬਾਂ ਵਰਗੇ, ਉੱਤਰੀ ਭਾਰਤ ਵਿੱਚ ਰਹਿਣ ਵਾਲੇ ਗੋਰਿਆਂ ਵਰਗੇ ਅਤੇ ਦੱਖਣ ਵਿੱਚ ਰਹਿਣ ਵਾਲੇ ਅਫਰੀਕੀ ਲੋਕਾਂ ਵਾਂਗ ਦਿਖਦੇ ਹਨ।