Punjab News : ਇਕ ਮਹੀਨਾ ਪਹਿਲਾਂ ਇਟਲੀ ਗਏ ਨੌਜਵਾਨ ਦੀ ਹੋਈ ਮੌਤ
Punjab News : ਗੁਰਦਿਆਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ 7 ਮਈ ਨੂੰ ਹੋਇਆ ਦਿਹਾਂਤ
ਟਾਂਡਾ ਉੜਮੁੜ- ਰੁਜ਼ਗਾਰ ਦੀ ਭਾਲ ਵਾਸਤੇ ਵਿਦੇਸ਼ਾਂ ’ਚ ਗਏ ਭਾਰਤੀ ਨੌਜਵਾਨਾਂ ਦੀ ਮੌਤ ਸਬੰਧੀ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਇਸੇ ਦੌਰਾਨ ਹੁਣ ਹੀ ਇਟਲੀ ’ਚ ਪੱਕੇ ਤੌਰ 'ਤੇ ਰਹਿ ਰਹੇ ਪਿੰਡ ਮੂਨਕ ਕਲਾਂ ਨਾਲ ਸੰਬੰਧਤ ਸਤਿੰਦਰ ਸਿੰਘ ਸੋਨੂੰ (40) ਸਪੁੱਤਰ ਮਾਸਟਰ ਜੀਤ ਸਿੰਘ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ ਮੌਤ ਹੋ ਗਈ।
ਇਹ ਵੀ ਪੜੋ:Chandigarh News : ਤਿਵਾੜੀ ਨੇ ਟੰਡਨ ਦੀ ਚੁਣੌਤੀ ਕੀਤੀ ਸਵੀਕਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਦੇ ਸਰਪ੍ਰਸਤ ਵਲੰਟੀਅਰ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਦੱਸਿਆ ਕਿ ਸਤਿੰਦਰ ਸਿੰਘ ਸੋਨੂੰ ਦੀ ਮਾਤਾ ਬੀਬੀ ਬਲਜੀਤ ਕੌਰ ਮੁਤਾਬਿਕ ਸੋਨੂ ਦਾ ਗੁਰਦਿਆਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ ਬੀਤੀ 7 ਮਈ ਦੀ ਰਾਤ ਨੂੰ ਦਿਹਾਂਤ ਹੋ ਗਿਆ ।
ਮ੍ਰਿਤਕ ਸਤਿੰਦਰ ਸਿੰਘ ਸੋਨੂੰ ਆਪਣੇ ਪਿੱਛੇ ਮਾਤਾ,ਪਤਨੀ ਅਤੇ ਛੋਟੇ ਬੱਚੇ ਬੇਟੀ, ਬੇਟਾ ਨੂੰ ਛੱਡ ਗਿਆ ਹੈ। ਸੋਨੂੰ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਮੂਨਕ ਕਲਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਸਤਿੰਦਰ ਸਿੰਘ ਸੋਨੂ ਇਕ ਮਹੀਨਾ ਪਹਿਲਾਂ ਹੀ ਆਪਣੇ ਪਿੰਡ ਮੂਨਕ ਕਲਾਂ ਉਪਰੰਤ ਵਾਪਸ ਇਟਲੀ ਗਿਆ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਸਲੇਮਪੁਰ ਟਾਂਡਾ ਨਾਲ ਸੰਬੰਧਤ ਇਕ ਵਿਅਕਤੀ ਅਤੇ ਪਿੰਡ ਟੇਕੀਆਣਾ ਨਾਲ ਸੰਬੰਧਤ ਇਕ ਵਿਅਕਤੀ ਦੀ ਫਰਾਂਸ ’ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਵੀ ਸਾਹਮਣੇ ਆਈ ਸੀ।
(For more news apart from young man who went Italy month ago died News in Punjabi, stay tuned to Rozana Spokesman)