Punjab News : ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਲਗਾਇਆ ਸਤਲੁਜ ਸਦਨ ਦੇ ਮੁੱਖ ਗੇਟ ਨੂੰ ਤਾਲਾ

ਏਜੰਸੀ

ਖ਼ਬਰਾਂ, ਪੰਜਾਬ

Punjab News : ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਦਿਤਾ ਜਾ ਰਿਹਾ ਹੈ ਧਰਨਾ

Punjab Education Minister Harjot Singh Bains and Aam Aadmi Party leaders staging a protest image.

Punjab Education Minister Harjot Singh Bains locks the main gate of Satluj Sadan Latest News in Punjabi : ਨੰਗਲ : ਸਤਲੁਜ ਸਦਨ ਨੰਗਲ ਦੇ ਮੁੱਖ ਗੇਟ ਅੱਗੇ ਅੱਜ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਸਾਥੀਆਂ ਸਮੇਤ ਦਿਤੇ ਜਾ ਰਹੇ ਧਰਨੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਿੱਥੇ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ। ਉਥੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਵਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਰੋਕਿਆ ਗਿਆ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਐਸ.ਐਸ.ਪੀ. ਨੂੰ ਸਾਡੇ ਵਲੋਂ ਇਥੇ ਬੁਲਾਇਆ ਗਿਆ ਤਾਂ ਜੋ ਸਤਲੁਜ ਸਦਨ ਵਿਚ ਬੈਠੇ ਚੇਅਰਮੈਨ ਬੀ.ਬੀ.ਐਮ.ਬੀ. ਮਨੋਜ ਤ੍ਰਿਪਾਠੀ ਦੇ ਵਿਰੁਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਉਦਿਆ ਕਿਹਾ ਕਿ ਚੇਅਰਮੈਨ ਪਾਣੀ ਛੱਡਣ ਦਾ ਯਤਨ ਕਰ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਸ ਲਈ ਤੁਰਤ ਉਨ੍ਹਾਂ ਨੂੰ ਸਤਲੁਜ ਸਦਨ ਤੋਂ ਗ੍ਰਿਫ਼ਤਾਰ ਕੀਤਾ ਜਾਵੇ।