Barnala News : ਇੱਕ ਪੇਪਰ ਵਧੀਆ ਨਾ ਹੋਣ ’ਤੇ ਘਰੋਂ ਚਲਾ ਗਿਆ ਯਾਦਵਿੰਦਰ ਸਿੰਘ, ਬਰਨਾਲਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Barnala News : ਬੱਚੇ ਦੇ ਮਾਪਿਆਂ ਨੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਕੋਲ ਪਹੁੰਚ ਕੀਤੀ ਅਤੇ ਉਹਨਾਂ ਦੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਈ

ਬਰਨਾਲਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ ਕੀਤਾ ਇੱਕ ਪੇਪਰ ਵਧੀਆ ਨਾ ਹੋਣ ’ਤੇ ਘਰੋਂ ਚਲਾ ਗਿਆ ਯਾਦਵਿੰਦਰ ਸਿੰਘ

Barnala News in Punjabi : ਬਰਨਾਲਾ ਦੇ ਪਿੰਡ ਸਹਿਜੜਾ ਦਾ ਯਾਦਵਿੰਦਰ ਸਿੰਘ ਜੋ ਕਿ ਇੱਕ ਪੇਪਰ ਵਧੀਆ ਨਾ ਹੋਣ ਕਰ ਕੇ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਜਿਸ ਦੀ ਉਸ ਦੇ ਮਾਪਿਆਂ ਵੱਲੋਂ ਕਾਫ਼ੀ ਤਲਾਸ਼ ਕੀਤੀ ਗਈ, ਲੇਕਿਨ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਗਿੱਲ ਕੋਲ ਪਹੁੰਚ ਕੀਤੀ ਅਤੇ ਉਹਨਾਂ ਦੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਈ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਯਾਦਵਿੰਦਰ ਸਿੰਘ ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਬਾਰਵੀਂ ਕਲਾਸ ’ਚੋਂ ਵਧੀਆ ਨੰਬਰ ਲੈਣ ਲਈ ਕਿਹਾ ਗਿਆ ਸੀ ਪ੍ਰੰਤੂ ਇੱਕ ਪੇਪਰ ਵਧੀਆ ਨਾ ਹੋਣ ’ਤੇ ਉਸ ਨੇ ਘਰੋਂ ਬਿਨਾਂ ਦੱਸੇ ਦਿੱਲੀ ਵਲ ਰੁਖ ਕਰ ਲਿਆ। ਇਸ ਤੋਂ ਬਾਅਦ ਉਹ ਪਟਿਆਲਾ ਆ ਗਿਆ ਜਿੱਥੇ ਉਸਨੇ ਇੱਕ ਸਿਮ ਲੈ ਲਿਆ ਜਿਸ ਨੂੰ ਟਰੇਸ ਕਰ ਕੇ ਪੁਲਿਸ ਵੱਲੋਂ ਯਾਦਵਿੰਦਰ ਸਿੰਘ ਕੋਲ ਪਹੁੰਚ ਕੇ ਉਸ ਨੂੰ ਬਰਨਾਲਾ ਲਿਆਂਦਾ ਗਿਆ ਅਤੇ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਬੱਚੇ ਦੇ ਮਾਪਿਆਂ ਨੇ ਚੌਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਰਨਾਲਾ ਪੁਲਿਸ ਨੇ ਉਹਨਾਂ ਦੇ ਬੱਚੇ ਨੂੰ ਉਹਨਾਂ ਦੇ ਕੋਲ ਪਹੁੰਚਾਉਣ ਲਈ ਕਾਫ਼ੀ ਮਦਦ ਕੀਤੀ।

 (For more news apart from Yadvinder Singh ran away from home after failing paper, Barnala police found him and handed him over to his parents News in Punjabi, stay tuned to Rozana Spokesman)