ਮੋਹਾਲੀ ਦਾ ਜੰਮਪਲ ਦੀਪਕ ਅਨੰਦ ਚੁਣਿਆ ਕੈਨੇਡਾ ਦੇ ਉਂਟਾਰੀਓ ਸੂਬੇ ਦਾ ਐਮ.ਪੀ.ਪੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਐਸ. ਨਗਰ,ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਹੋਈਆਂ ਐਮ.ਪੀ.ਪੀ. ਚੋਣਾਂ 'ਚ ਮੋਹਾਲੀ ਦੇ ਜੰਮਪਲ ਦੀਪਕ ਅਨੰਦ ਨੇ ਮਿਸੀਸੌਗਾ ਮਾਲਟਨ ਖੇਤਰ ਤੋਂ ਪ੍ਰੋਗਰੈਸਿਵ....

Deepak Anand With his family

ਐਸ.ਐਸ. ਨਗਰ,ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਹੋਈਆਂ ਐਮ.ਪੀ.ਪੀ. ਚੋਣਾਂ 'ਚ ਮੋਹਾਲੀ ਦੇ ਜੰਮਪਲ ਦੀਪਕ ਅਨੰਦ ਨੇ ਮਿਸੀਸੌਗਾ ਮਾਲਟਨ ਖੇਤਰ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਜਿੱਤ ਹਾਸਲ ਕੀਤੀ ਹੈ। ਇਸ ਪਾਰਟੀ ਨੇ ਉਂਟਾਰੀਓ ਸੂਬੇ ਵਿਚ ਬਹੁਮਤ ਵੀ ਹਾਸਲ ਕੀਤੀ ਹੈ। ਐਮ.ਪੀ.ਪੀ. ਦਾ ਅਹੁਦਾ ਭਾਰਤ ਵਿਚ ਸੂਬਿਆਂ ਦੀ ਵਿਧਾਨ ਸਭਾ ਦੇ ਐਮ.ਐਲ.ਏ. ਬਰਾਬਰ ਮੰਨਿਆ ਜਾਂਦਾ ਹੈ। ਦੀਪਕ ਅਨੰਦ ਫ਼ੇਜ਼-3ਏ ਮੋਹਾਲੀ ਦੇ ਜੰਮਪਲ ਹਨ ਅਤ ਉਨ੍ਹਾਂ ਦੇ ਮਾਪੇ ਇਥੇ ਹੀ ਰਹਿੰਦੇ ਹਨ।

ਅੱਜ ਇਸ ਮੌਕੇ ਫ਼ੇਜ਼-7 ਵਿਚ ਮੋਹਾਲੀ ਪ੍ਰਾਪਰਟੀਜ਼ ਕੰਸਲਟੈਂਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਅਨੰਦ ਅਤ ਜਤਿੰਦਰ ਅਨੰਦ (ਮੌਜੂਦਾ ਕੈਸ਼ੀਅਰ ਐਮ.ਪੀ.ਸੀ.ਏ.), ਜੋ ਕਿ ਦੀਪਕ ਅਨੰਦ ਦੇ ਤਾਏ ਦੇ ਪੁੱਤਰ ਹਨ, ਦੇ ਦਫ਼ਤਰ  ਵਿਚ ਪੂਰੇ ਪਰਵਾਰ ਨੇ ਇਕੱਠੇ ਹੋ ਕੇ ਦੀਪਕ ਅਨੰਦ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤ ਲੱਡੂ ਵੰਡੇ। 

ਇਸ ਮੌਕ ਦੀਪਕ ਅਨੰਦ ਦੇ ਪਿਤਾ ਸਰਦਾਰੀ ਲਾਲ ਅਨੰਦ ਅਤੇ ਮਾਤਾ ਸੰਤੋਸ਼ ਅਨੰਦ ਨੇ ਅਪਣੇ ਪੁੱਤਰ ਦੀ ਇਸ ਪ੍ਰਾਪਤੀ ਨੂੰ ਪੰਜਾਬ, ਮੋਹਾਲੀ ਅਤੇ ਅਪਣ ੇਖ਼ਾਨਦਾਨ ਲਈ ਵੱਡੇ ਮਾਣ ਦੀ ਗੱਲ ਦੱਸਦਿਆਂ ਕਿਹਾ ਕਿ ਉਨਾਂ ਦੇ ਪੁੱਤਰ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੈਮੀਕਲ ਇੰਜੀਨੀਅਰਿੰਗ ਕੀਤੀ ਸੀ ਅਤ ੇ2000 ਵਿਚ ਅਪਣੇ ਪਰਵਾਰ ਸਮੇਤ ਕੈਨੇਡਾ ਚਲਾ ਗਿਆ ਸੀ।

ਉਨ੍ਹਾਂ ਕਿਹਾ ਕਿ ਦੀਪਕ ਅਨੰਦ ਸ਼ੁਰੂ ਤੋਂ ਹੀ ਮਿਲਣਸਾਰ ਸੁਭਾਅ ਦਾ ਸੀ ਅਤੇ ਉਸ ਵਿਚ ਸਮਾਜਸੇਵਾ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਜਿਸ ਕਾਰਨ ਉਸ ਨੂੰ ਕੈਨੇਡਾ ਦੇ ਲੋਕਾਂ ਦਾ ਭਰਪੂਰ ਪਿਆਰ ਅਤੇ ਵਿਸ਼ਵਾਸ ਮਿਲਿਆ ਅਤ ਅੱਜ ਉਹ ਇਹ ਚੋਣ ਜਿੱਤਣ ਵਿਚ ਸਫ਼ਲ ਹੋਇਆ ਹੈ।ਇਸ ਮੌਕੇ ਸ਼ਲਿੰਦਰ ਅਨੰਦ ਨੇ ਦਸਿਆ ਕਿ ਪਾਰਟੀ ਵਲੋਂ ਉਮੀਦਵਾਰ ਦੀ ਚੋਣ ਲਈ ਕੀਤੀ ਅੰਦਰੂਨੀ ਚੋਣ ਦੌਰਾਨ ਉਹ ਖ਼ੁਦ ਕੈਨੇਡਾ ਗਏ ਸਨ ਅਤੇ ਇਸ ਚੋਣ ਵਿਚ ਜਿੱਤ ਹਾਸਲ ਕਰ ਕੇ ਦੀਪਕ ਅਨੰਦ ਨੂੰ ਪਾਰਟੀ ਦੀ ਟਿਕਟ ਮਿਲੀ ਸੀ। ਉਨ੍ਹਾਂ ਕਿਹਾ ਕਿ ਦੀਪਕ ਅਨੰਦ ਨੇ ਉਨ੍ਹਾਂ ਦੇ ਖ਼ਾਨਦਾਨ ਦਾ ਹੀ ਨਹੀਂ ਸਗੋਂ ਸਮੁੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। 


ਮੋਹਾਲੀ ਤੋਂ ਭਾਜਪਾ ਦੇ ਕੌਂਸਲਰ ਸੈਹਬੀ ਅਨੰਦ, ਜੋ ਕਿ ਦੀਪਕ ਅਨੰਦ ਦੇ ਭਤੀਜੇ ਹਨ, ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ੇਚਾਚੇ ਨੂੰ ਉਨ੍ਹਾਂ ਦੀ ਸਮਾਜ ਸੇਵਾ ਦੇ ਦਮ 'ਤ ਲੋਕਾਂ ਨੇ ਇਹ ਜ਼ਿੰਮਵਾਰੀ ਦਿਤੀ ਹੈ ਜਿਸ ਨੂੰ ਉਹ ਬਾਖ਼ੂਬੀ ਨਿਭਾਉਣਗੇ।।ਇਸ ਮੌਕ ਅਨੰਦ ਪਰਵਾਰ ਦੇ ਸਵੀਟੀ ਅਨੰਦ, ਅਨੁਰਾਧਾ ਅਨੰਦ, ਧਰਮਿੰਦਰ ਅਨੰਦ, ਧਰਮਪਾਲ ਮਕੋਲ, ਰਕੇਸ਼ ਓਬਰਾਏ ਅਤ ਹੋਰ ਇਲਾਕਾ ਵਾਸੀ ਹਾਜ਼ਰ ਸਨ।