ਪੰਜਾਬ 'ਚ 50 ਲੱਖ ਬੱਚਿਆਂ ਦਾ ਮੀਜ਼ਲਜ਼ (ਖਸਰਾ)-ਰੂਬੈਲਾ ਟੀਕਾਕਰਨ: ਬ੍ਰਹਮ ਮਹਿੰਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਤੇ ਪਰਵਾਰ ਭਲਾਈ ਵਿਭਾਗ, ਪੰਜਾਬ ਨੇ ਅੱਜ ਵੱਡੀ ਉਪਲਬੱਧੀ ਹਾਸਲ ਕੀਤੀ ਹੈ

Rubella Vaccination

ਚੰਡੀਗੜ੍ਹ, 7 ਜੂਨ (ਸਸਸ): ਸਿਹਤ ਤੇ ਪਰਵਾਰ ਭਲਾਈ ਵਿਭਾਗ, ਪੰਜਾਬ ਨੇ ਅੱਜ ਵੱਡੀ ਉਪਲਬੱਧੀ ਹਾਸਲ ਕੀਤੀ ਹੈ ਕਿ ਮੀਜ਼ਲਜ਼ (ਖਸਰਾ)-ਰੂਬੈਲਾ ਟੀਕਾਕਰਨ ਮੁਹਿੰਮ ਅਧੀਨ 50 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਇਹ ਟੀਕਾਕਰਨ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਦੇ ਬੱਚਿਆਂ ਦਾ ਮੀਜ਼ਲਜ਼ (ਖਸਰਾ)-ਰੂਬੈਲਾ ਬੀਮਾਰੀ ਖ਼ਿਲਾਫ਼ ਕੀਤਾ ਜਾ ਰਿਹਾ ਹੈ।