ਆਰਐਸਐਸ ਵੱਲੋਂ ਹਰਸਿਮਰਤ ਬਾਦਲ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਉਣ ਦਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰੀਆ ਸਵੈਮ ਸੇਵਕ ਸੰਘ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਨੇ ਹਰਸਿਮਰਤ ਕੌਰ ਨੂੰ ਫੂਡ...

Harsimrat Kaur badal

ਨਵੀਂ ਦਿੱਲੀ: ਰਾਸ਼ਟਰੀਆ ਸਵੈਮ ਸੇਵਕ ਸੰਘ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਨੇ ਹਰਸਿਮਰਤ ਕੌਰ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਸੰਘ ਨੇ ਸਲਾਹ ਦਿੱਤੀ ਹੈਕ ਅਰਵਿੰਦ ਪਨਗੜੀਆ, ਰਾਜੀਵ ਕੁਮਾਰ ਵਰਗੇ ਅਮਰੀਕਾ ਪਰਸਤ ਅਤੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਪੈਰੋਕਾਰ ਅਰਥਸਾਸ਼ਤਰੀਆਂ ਨੂੰ ਮੋਦੀ ਸਰਕਾਰ ਤਵੱਜਾਂ ਨੇ ਦਿੱਤੀ। ਸੰਘ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਆਧੁਨੀਕਰਨ ਕਰਨ ਪਰ ਪੱਛਮੀ ਦੇਸ਼ਾਂ ਦੀ ਤਰ੍ਹਾਂ ਨਹੀਂ।

ਸਵਦੇਸ਼ੀ ਜਾਗਰਨ ਮੰਚ ਸਾਰੇ ਖੇਤਰਾਂ ਵਿਚ ਵਿਦੇਸ਼ੀ ਪ੍ਰਤੱਖ ਨਿਵੇਸ਼ ਦਾ ਵਿਰੋਧ ਕਰਦੇ ਹਨ ਪਰ ਫੂਡ ਪ੍ਰੋਸੈਸਿੰਗ ਅਤੇ ਫਾਰਮਾ ਸੈਕਟਰ ‘ਚ ਐਫ਼ਡੀਆਈ ਦੇ ਪੱਖ ਵਿਚ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੋ ਖੇਤਰ ਜਿਥੇ ਭਾਰਤੀ ਉਦਯੋਗ ਪਨਪ ਸਕਦੇ ਹਨ। ਫਾਰਮਾ ਸੈਕਟਰ ‘ਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਫਾਰਮਾ ਕੰਪਨੀਆਂ ਅਤੇ ਦਵਾਈ ਉਤਪਾਦ ਦਾ ਹੱਬ ਬਣ ਰਿਹਾ ਹੈ। ਮੋਦੀ ਸਰਕਾਰ ਦੀ ਨੀਤੀ ਹੈ ਕਿ ਦੇਸ਼ ਦੇ ਸਾਰੇ ਖੇਤਰਾਂ ਨੂੰ 100 ਫ਼ੀਸਦੀ ਤੱਕ ਵਿਦੇਸ਼ੀ ਪ੍ਰਤੱਖ ਨਿਵੇਸ਼ ਦੇ ਲਈ ਖੋਲਿਆਂ ਜਾਵੇ।

ਭਾਜਪਾ ਦੀ ਭਾਰੀ ਬਹੁਤਮਤ ਨਾਲ ਬਣੀ ਸਰਕਾਰ ਵਿਚ ਸੰਘ ਜ਼ਿਆਦਾ ਮੁਖਰ ਹੋ ਕੇ ਵਿਰੋਧ ਤਾਂ ਨਹੀਂ ਕਰ ਰਿਹਾ ਹੈ ਪਰ ਇਸ਼ਾਰਿਆਂ ਵਿਚ ਅਤੇ ਬੈਠਕਾਂ ‘ਚ ਵਿਰੋਧ ਕਰ ਰਿਹਾ ਹੈ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਪ੍ਰੋਗਰਾਮ ਵਿਚ ਵੀ ਫੂਡ ਪ੍ਰੋਸੈਸਿੰਗ ਨਾਲ ਜੁੜੀਆਂ ਵਿਦੇਸ਼ੀ ਕੰਪਨੀਆਂ ਨੂੰ ਬੁਲਾਵਾ ਦਿੱਤਾ ਸੀ। ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੇ ਅਗਲੇ ਦਿਨ ਜਦੋਂ ਹਰਸਿਮਰਤ ਕੌਰ ਨੂੰ ਫਿਰ ਤੋਂ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਤਾਂ ਬਹੁਰਾਸ਼ਟਰੀ ਫੂਡ ਚੈਨ ਕੰਪਨੀ ਵਾਲਮਾਰਟ ਨੇ ਸ਼੍ਰੀਮਤੀ ਬਾਦਲ ਨੂੰ ਵਧਾਈ ਦਿੱਤੀ।

ਇਸ ‘ਤੇ ਸਵਦੇਸ਼ੀ ਜਾਗਰਣ ਮੰਤਰੀ ਦੇ ਮੁੱਖੀ ਅਸ਼ਵਨੀ ਮਹਾਜਨ ਨੇ ਟਵੀਟ ਕਰ ਕੇ ਸਵਾਲ ਚੁੱਕਿਆ ਕਿ ਵਾਲਮਾਰਟ ਨੇ ਸ਼੍ਰੀਮਤੀ ਬਾਦਲ ਨੂੰ ਵਧਾਈ ਕਿਉਂ ਦਿੱਤੀ? ਸੂਤਰਾਂ ਦਾ ਕਹਿਣਾ ਹੈ ਕਿ ਮੰਚ ਨੇ ਪੀਐਮਓ ਨੂੰ ਵੀ ਸ਼ਿਕਾਇਤ ਕੀਤ ਹੈ। ਮੰਚ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਕਿ ਰਘੂਰਾਮ ਰਾਜਨ, ਨੀਤੀ ਆਯੋਗ ਦੇ ਸਾਬਕਾ ਉਪ-ਪ੍ਰਧਾਨ ਅਰਵਿੰਦ ਪਨਗੜੀਆ ਅਤੇ ਮੌਜੂਦਾ ਉਪ-ਪ੍ਰਧਾਨ ਰਾਜੀਵ ਕੁਮਾਰ ਵਰਗੇ ਅਮਰੀਕੀ ਸਮਰਥਕ ਅਰਥਸਾਸ਼ਤਰੀਆਂ ਦੀ ਨਿਯੁਕਤੀ ਕਰਨ ਜੋ ਭਾਰਤੀ ਲੋਕਾਂ ਬਾਰੇ ਸੋਚਣ। ਸੰਘ ਨੇ ਇਕ ਹੋਰ ਸਲਾਹ ਦਿੱਤੀ ਕਿ ਸਰਕਾਰ ਆਧੁਨੀਕਰਨ ਕਰੇ, ਨਵਾਂ ਜਮਾਨੇ ਦੇ ਨਾਲ ਤਾਲਮੇਲ ਕਰਨ ਪਰ ਪੱਛਮੀ ਦੇਸਾਂ ਦੀ ਦੇਖਾਦੇਖੀ ਨਾ ਕਰਨ।