ਅੰਮਿ੍ਰਤਸਰ ਵਿਚ ਮਿਲੀ ਅੱਠ ਦਿਨਾਂ ਤੋਂ ਜ਼ੰਜੀਰਾਂ ਵਿਚ ਜਕੜੀ ਲੜਕੀ
ਅੰਮ੍ਰਿਤਸਰ ਵਿਚ ਦਿਨ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਲੜਕੀ ਨੂੰ ਉਸ ਦੇ ਹੀ ਘਰ ਜੰਜੀਰਾ ਨਾਲ
File Photo
ਅੰਮ੍ਰਿਤਸਰ, 7 ਜੂਨ (ਓਮਕਾਰ ਸਿੰਘ): ਅੰਮ੍ਰਿਤਸਰ ਵਿਚ ਦਿਨ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਲੜਕੀ ਨੂੰ ਉਸ ਦੇ ਹੀ ਘਰ ਜੰਜੀਰਾ ਨਾਲ ਬੰਨ ਕੇ ਰੱਖਿਆ ਗਿਆ ਸੀ। ਮਿਸ਼ਨ ਆਗ਼ਾਜ਼ ਦੇ ਦੀਪਕ ਬੱਬਰ ਨੇ ਜਦ ਇਹ ਸੂਚਨਾ ਐਂਟੀ ਕਰਾਇਮ ਅਤੇ ਐਨੀਮਲ ਪ੍ਰੋਟੈਕਸਨ ਐਸੋਸੀਏਸ਼ਨ ਨੂੰ ਦਿਤੀ ਤਾਂ ਡਾਕਟਰ ਰੋਹਿਨ ਮਹਿਰਾ ਤੁਰਤ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਇਕ ਲੜਕੀ ਦੀ ਲੱਤ ਜ਼ੰਜੀਰਾਂ ਪਾ ਕੇ ਉਸ ਨੂੰ ਬੰਨਿ੍ਹਆ ਹੋਇਆ ਸੀ। ਪੁੱਛਣ ਉਤੇ ਲੜਕੀ ਨੇ ਦਸਿਆ ਕਿ ਉਸ ਨੂੰ ਪਿਛਲੇ ਅੱਠ ਦਿਨਾਂ ਤੋਂ ਬੰਨ ਕੇ ਰਖਿਆ ਹੋਇਆ ਹੈ ਅਤੇ ਮਾਰਕੁੱਟ ਕੀਤੀ ਜਾ ਰਹੀ ਹੈ। ਡਾ. ਰੋਹਿਨ ਮਹਿਰਾਂ ਨੇ ਪੁਲਿਸ ਪ੍ਰਸ਼ਾਸਨ ਕੀ ਮਦਦ ਨਾਲ ਉਸ ਲੜਕੀ ਨੂੰ ਆਜ਼ਾਦ ਕਰਵਾਇਆ ਅਤੇ ਦੋਸ਼ੀਆਂ ਉਤੇ ਬਣਦੀ ਕਾਰਵਾਈ ਦੀ ਮੰਗ ਕੀਤੀ।