ਨਾਭਾ ਦੀਆਂ ਜੇਲਾਂ ਵਿਚੋਂ ਇਕ ਮੋਬਾਈਲ ਅਤੇ ਇਕ ਪੈਨਡਰਾਈਵ ਬਰਾਮਦ
ਅੱਜ ਸਥਾਨਕ ਥੂਹੀ ਰੋਡ ਸਥਿਤ ਅਤਿ ਸੁਰੱਖਿਅਤ ਜੇਲ ਅਤੇ ਸਥਾਨਕ ਭਵਾਨੀਗੜ੍ਹ ਰੋਡ
File Photo
ਨਾਭਾ, 7 ਜੂਨ (ਬਲਵੰਤ ਹਿਆਣਾ): ਅੱਜ ਸਥਾਨਕ ਥੂਹੀ ਰੋਡ ਸਥਿਤ ਅਤਿ ਸੁਰੱਖਿਅਤ ਜੇਲ ਅਤੇ ਸਥਾਨਕ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ ਦੀ ਅਚਾਨਕ ਤਲਾਸ਼ੀ ਪੁਲਿਸ ਕਪਤਾਨ ਪਲਵਿੰਦਰ ਚੀਮਾ ਦੀ ਅਗਵਾਈ ਹੇਠ ਨਾਭਾ ਪੁਲਿਸ ਦੇ ਜਵਾਨਾਂ ਵਲੋਂ ਲਈ ਗਈ, ਜਿਸ ਦੌਰਾਨ ਸੁਰੱਖਿਅਤ ਜੇਲ ਵਿਚੋਂ ਇਕ ਮੋਬਾਈਲ ਅਤੇ ਨਵੀਂ ਜ਼ਿਲ੍ਹਾ ਜੇਲ ਵਿਚੋਂ ਇਕ ਪੈਨਡਰਾਈਵ ਬਰਾਮਦ ਹੋਈ। ਇਸ ਤਲਾਸ਼ੀ ਮੁਹਿੰਮ ਦੌਰਾਨ ਨਾਭਾ ਕੋਤਵਾਲੀ, ਸਦਰ ਅਤੇ ਸੀ ਆਈ ਏ ਪੁਲਿਸ ਦੇ ਮੁਲਾਜ਼ਮ ਸ਼ਾਮਲ ਸਨ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।