ਪੁੱਤਰ ਕਾ ਕਤਲ ਕਰਨ ਵਾਲਾ ਦੋਸ਼ੀ ਪਿਤਾ ਗਿ੍ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਥਾਣਾ ਟਿੱਬਾ ਵਿਚ ਪੈਂਦੇ ਨਿਊ ਅਮਰਜੀਤ ਕਾਲੋਨੀ ਵਾਸੀ ਕਲਜੁਗੀ ਪਿਤਾ ਪਰਮੇਸ਼ਵਰ ਪਾਲ ਨੇ 5 ਜੂਨ ਨੂੰ ਅਪਣੇ

File Photo

ਲੁਧਿਆਣਾ, 7 ਜੂਨ (ਕਿਰਨਵੀਰ ਸਿੰਘ ਮਾਂਗਟ):  ਥਾਣਾ ਟਿੱਬਾ ਵਿਚ ਪੈਂਦੇ ਨਿਊ ਅਮਰਜੀਤ ਕਾਲੋਨੀ ਵਾਸੀ ਕਲਜੁਗੀ ਪਿਤਾ ਪਰਮੇਸ਼ਵਰ ਪਾਲ ਨੇ 5 ਜੂਨ ਨੂੰ ਅਪਣੇ ਘਰ ਵਿਚ ਅਪਣੇ 21 ਸਾਲ ਦੇ ਪੁਤਰ ਸੁਧੀਰ ਨਾਲ ਬਰਤਨ ਸਾਫ਼ ਕਰਨ ਤੋਂ ਹੋਏ ਝਗੜੇ ਵਿਚ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਥੈਲੇ ਵਿਚ ਪਾ ਕੇ ਸਾੜਣ ਦੀ ਕੋਸ਼ਿਸ਼ ਕੀਤੀ ਗਈ ਸੀ। ਥਾਣਾ ਟਿੱਬਾ ਪੁਲਿਸ ਦੇ ਇੰਸਪੈਕਟਰ ਸੁਖਦੇਵ ਰਾਜ ਨੇ ਲੜਕੇ ਸੁਧੀਰ ਦੀ ਲਾਸ਼ ਬਰਾਮਦ ਕਰ ਲਾਸ਼ ਦਾ ਸਿਵਲ ਹਸਪਤਾਲ ਪੋਸਟਮਾਟਮ ਕਰਵਾ ਅਪਣੇ ਪੁਤੱਰ ਨੂੰ ਕਤਲ ਕਰਨ ਵਾਲੇ ਦੋਸ਼ੀ ਕਲਜੁਗੀ ਪਿਤਾ ਪਰਮੇਸ਼ਵਰ ਪਾਲ ਨੂੰ ਕਾਬੂ ਕਰ ਉਸ ਦੇ ਦੂਸਰੇ ਬੇਟੇ ਸ਼ੁਸੀਲ ਕੁਮਾਰ ਵਾਸੀ ਬੰਦਾ ਬਹਾਦਰ ਕਲੋਨੀ ਦੇ ਬਿਆਨ ਉਤੇ ਦੋਸ਼ੀ  ਦੇ ਵਿਰੁਧ ਮਾਮਲਾ ਦਰਜ ਕਰ ਦਿਤਾ ਹੈ।