ਸਰਕਾਰ ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਨੂੰ ਤੁਰਤ ਦੇਵੇ ਰੁਜ਼ਗਾਰ: ਸੱਚਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਸੂਬਾ ਜਨਰਲ ਸਕੱਤਰ ਕੇਵਲ ਸਿੰਘ

File photo

ਚੰਡੀਗੜ੍ਹ, 7 ਜੂਨ (ਨੀਲ):  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਸੂਬਾ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਵਿੱਤ ਸਕੱਤਰ ਰਾਜੀਵ ਮਲਹੋਤਰਾ, ਗੁਰਦੀਪ ਸਿੰਘ ਬਾਸੀ, ਹਰਪਰੀਤ ਸਿੰਘ, ਬਰਿੰਦਰ ਪਾਲ ਸਿੰਘ ਕੈਰੋ, ਜਗਰਾਜ ਸਿੰਘ ਟੱਲੇਵਾਲ, ਮਨਦੀਪ ਸਿੰਘ ਗਿੱਲ ਆਦਿ ਨੇ ਪਸ਼ੂ ਪਾਲਣ ਵਿਭਾਗ ਦੇ। ਮੰਤਰੀ ਸਰਦਾਰ ਤਰਿੱਪਤ ਰਾਜਿੰਦਰ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ  ਵੱਲੋਂ  ਨਿਰਧਾਰਤ ਕੀਤੀ ਗਈ ਵਿਦਿਅਕ ਅਤੇ ਤਕਨੀਕੀ ਯੋਗਤਾਵਾਂ ਪੂਰੀਆਂ ਕਰਕੇ ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਜ  ਪਿੱਛਲੇ ਲੰਮੇ ਸਮੇਂ ਤੋਂ ਵਿਭਾਗ ਵਿੱਚ ਪੰਜਾਹ ਫ਼ੀ ਸਦੀ ਪੋਸਟਾ ਖਾਲੀ ਹੋਣ ਵੀ ਬੇਰੁਜਗਾਰ ਘੁੰਮ ਰਹੇ ਹਨ।

ਪਸੂ ਪਾਲਕਾਂ ਨੂੰ ਮਿਆਰੀ ਅਤੇ ਅਵਲ ਦਰਜੇ ਦੀਆਂ ਪਸੂ  ਸੇਵਾਵਾਂ ਦੇਣ ਲਈ ਸਰਕਾਰ ਇਹਨਾਂ ਨੂੰ ਜਲਦੀ ਵੈਟਨਰੀ ਇੰਸਪੈਕਟਰ  ਭਰਤੀ ਕਰੇ ਤਾਂ ਪਸੂ ਪਾਲਣ ਵਿਭਾਗ ਪੰਜਾਬ ਨਵੇਂ ਕੀਰਤੀਮਾਨ  ਸਥਾਪਤ ਕਰਕੇ ਵਿਭਾਗ ਨੂੰ ਪੂਰੇ ਭਾਰਤ ਵਿਚੋਂ ਇਕ ਨੰਬਰ ਦਾ ਵਿਭਾਗ ਬਣਾ ਕੇ  ਬਾਜਵਾ ਸਾਹਿਬ ਅਤੇ ਪੰਜਾਬ ਸਰਕਾਰ ਦੀ ਸ਼ਾਨ ਨੂੰ ਹੋਰ ਉਚਾ ਕੀਤਾ ਜਾ ਸੱਕੇ । ਸੱਚਰ ਅਤੇ ਮਹਾਜਨ ਨੇ ਕਿਹਾ ਕਿ ਰੁਜਗਾਰ ਪਰਾਪਤੀ ਲਈ ਬੇਰੁਜਗਾਰ ਵੈਟਨਰੀ ਇੰਸਪੈਕਟਰ 9 ਜੂਨ ਦਿਨ ਮੰਗਲਵਾਰ ਨੂੰ ਪੰਜਾਬ ਦੇ ਸਮੂੰਹ ਬੇਰੁਜਗਾਰ  ਵੈਟਨਰੀ ਇੰਸਪੈਕਟਰਜ ਜੋ ਪੂਰੇ ਪੰਜਾਬ ਵਿੱਚ ਡਿਪਟੀ ਡਾਇਰੈਕਟਰਾਂ ਦੇ ਦਫਤਰਾਂ ਅੱਗੇ ਤਿੰਨ ਵਜੇ ਤੋਂ ਲੈ ਕੇ ਪੰਜ ਵੱਜੇ ਤੱਕ ਜੋ  ਰੋਸ ਧਰਨੇ ਦੇਣ ਜਾ ਰਹੀ ਹੈ ਉਸ ਵਿਚ ਪੰਜਾਬ ਸਟੇਟ ਵੈਟਨਰੀ ਇੰਸਪੇਕਟਰ ਐਸੋਸੀਏਸ਼ਨ ਪੂਰੀ ਸ਼ਰਗਰਮੀ ਨਾਲ ਭਾਗ ਲਵੇ ਗੀ ਅਤੇ ਉਹਨਾਂ ਬੇਰੁਜਗਾਰ ਵੈਟਨਰੀ ਇੰਸਪੈਕਟਰਾਂ ਦਾ ਪੂਰਾ ਸਹਿਯੋਗ ਕਰੇਗੀ।