ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਗਣੀ ਕਰਵਾਉਣ ਲਈ ਖੁਸ਼ੀ-ਖੁਸ਼ੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਮਾਂ-ਪੁੱਤਰ ਦਾ ਸਾਹਮਣੇ ਤੋਂ ਆ ਰਹੇ

File Photo

ਫ਼ਿਰੋਜ਼ਪੁਰ, 7 ਜੂਨ (ਪਪ) : ਮੰਗਣੀ ਕਰਵਾਉਣ ਲਈ ਖੁਸ਼ੀ-ਖੁਸ਼ੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਮਾਂ-ਪੁੱਤਰ ਦਾ ਸਾਹਮਣੇ ਤੋਂ ਆ ਰਹੇ ਛੋਟਾ ਹਾਥੀ ਨੁਮਾ ਵਹੀਕਲ ਨਾਲ ਜਬਰਦਸਤ ਟੱਕਰ ਹੋਣ ਦੀ ਵਾਪਰੀ ਘਟਨਾ 'ਚ ਮਾਂ-ਪੁੱਤਰ ਦੀ ਮੌਤ ਅਤੇ ਉਨਾਂ ਦੇ ਨਾਲ ਬੈਠੀ 4 ਸਾਲਾ ਬੱਚੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਘਟਨਾ ਵਾਪਰਣ ਸਾਰ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਪੁੱਤਰ ਅਨੈਤ ਵਾਸੀ ਰੱਖੜੀ ਖੁਸ਼ਹਾਲ ਸਿੰਘ ਵਾਲਾ ਫ਼ਿਰੋਜ਼ਪੁਰ ਸ਼ਹਿਰ ਦੀ ਮੰਗਣੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣੀ ਸੀ। ਉਕਤ ਰਸਮਾਂ ਨੂੰ ਪੂਰਾ ਕਰਨ ਲਈ ਮਾਂ-ਪੁੱਤਰ ਆਦਿ ਰਿਸ਼ਤੇਦਾਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਜਦ ਝੋਕ ਰੋਡ 'ਤੇ ਪਿੰਡ ਮੋਹਰੇ ਵਾਲਾ ਬੱਸ ਸਟੈਂਡ ਨਜ਼ਦੀਕ ਬਣੇ ਪੈਲੇਸ ਕੋਲ ਪਹੁੰਚੇ ਤਾਂ ਸਾਹਮਣੇ ਤੋਂਂ ਆ ਰਹੇ ਛੋਟਾ ਹਾਥੀ ਵਹੀਕਲ ਨੇ ਸਾਹਮਣੇ ਤੋਂ ਆ ਕੇ ਟੱਕਰ ਮਾਰ ਦਿਤੀ। ਉਕਤ ਹਾਦਸੇ 'ਚ ਮੋਟਰਸਾਈਕਲ ਸਵਾਰ ਜੋਗਿੰਦਰ ਕੌਰ (65) ਪਤਨੀ ਅਨੈਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਰਿੰਦਰ (28) ਪੁੱਤਰ ਅਨੈਤ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਫ਼ਿਰੋਜ਼ਪੁਰ ਨਿੱਜੀ ਹਸਪਤਾਲ ਲਿਆਉਣ ਉਪਰੰਤ ਜਦ ਇਲਾਜ ਲਈ ਅੰਮ੍ਰਿਤਸਰ ਵਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਦਮ ਤੋੜ ਦਿਤਾ।