ਆਵਾਰਾ ਕੁੱਤਿਆਂ ਦੇ ਹਮਲਿਆਂ ਦੀ ਘਟਨਾਵਾਂ 'ਚ ਦਿਨੋ-ਦਿਨ ਵਾਧਾ, ਲੋਕ ਖ਼ੌਫ਼ਜ਼ਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਪਾਸੇ ਤਾਂ ਕੋਰੋਨਾ ਵਾਇਰਸ  ਦਾ ਖੌਫ਼ ਹੈ, ਦੁੱਜੇ ਪਾਸੇ ਸ਼ਹਿਰ 'ਚ ਆਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਹੈ।

File Photo

ਜ਼ੀਰਕਪੁਰ, 7 ਜੂਨ (ਰਵਿੰਦਰ ਵੈਸ਼ਨਵ) : ਇੱਕ ਪਾਸੇ ਤਾਂ ਕੋਰੋਨਾ ਵਾਇਰਸ  ਦਾ ਖੌਫ਼ ਹੈ, ਦੁੱਜੇ ਪਾਸੇ ਸ਼ਹਿਰ 'ਚ ਆਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਹੈ।  ਇਨ੍ਹਾਂ ਵੱਲੋਂ ਇਨਸਾਨਾਂ 'ਤੇ ਹਮਲੇ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।  ਇਹ ਕੁੱਤੇ ਸ਼ਹਿਰ ਦੀਆਂ ਸੜਕਾਂ ਅਤੇ ਗਲੀ-ਮੁਹੱਲਿਆਂ 'ਚ ਝੁੰਡ ਬਣ ਕੇ ਅਕਸਰ ਘੁੰਮਦੇ ਰਹਿੰਦੇ ਹਨ। ਜੋ ਲੰਘਣ ਵਾਲੇ ਰਾਹਗੀਰਾਂ ਨੂੰ ਵੱਢਦੇ ਹਨ।

ਇਨ੍ਹਾਂ ਆਵਾਰਾ ਕੁੱਤਿਆਂ ਦੇ ਖੌਫ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।  ਪਰ ਪ੍ਰਸ਼ਾਸਨ ਇਸ ਸਮੱਸਿਆ ਦੇ ਹੱਲ ਲਈ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਇਹ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਬਾਹਰ ਸੜਕਾਂ 'ਤੇ ਨਾਜਾਇਜ਼ ਢੰਗ ਨਾਲ ਲੱਗੇ ਮੀਟ ਅਤੇ ਮੱਛੀ ਦੇ ਖੋਖਿਆਂ ਵਾਲੇ ਬਚਿਆ ਹੋਇਆ ਮਾਸ ਖੁੱਲ੍ਹੇਆਮ ਸੜਕਾਂ ਦੇ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ 'ਤੇ ਹੀ ਸੁੱਟ ਦਿੰਦੇ ਹਨ, ਜਿਸ ਨੂੰ ਖਾਣ ਲਈ ਕੁੱਤੇ ਆਪਸ 'ਚ ਲੜਦੇ-ਝਗੜਦੇ ਰਹਿੰਦੇ ਹਨ ਅਤੇ ਕਈ ਵਾਰ ਲੜਦੇ ਹੋਏ ਸੜਕਾਂ 'ਤੇ ਆ ਜਾਂਦੇ ਹਨ,

ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕ ਇਨ੍ਹਾਂ ਆਵਾਰਾ ਕੁੱਤਿਆਂ ਦੀ ਵਜ੍ਹਾ ਨਾਲ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਵੇਜ਼ ਸੰਸਥਾ ਦੇ ਚੇਤਨ ਨੇ  ਇਸ ਮਾਮਲੇ 'ਤੇ  ਵਿਚਾਰ ਰੱਖਦਿਆਂ ਕਿਹਾ ਕਿ ''ਭਾਵੇਂ ਮਨੁੱਖਾਂ ਦੀ ਸੁਰੱਖਿਆ ਜ਼ਿਆਦਾ ਮਹੱਤਵ ਰੱਖਦੀ ਹੈ ਪਰ ਕੁੱਤਿਆਂ ਨੂੰ ਵੀ ਜਿਉਣ ਦਾ ਹੱਕ ਹੈ।'' ਉਨ੍ਹਾਂ ਕਿਹਾ, ''ਆਵਾਰਾ ਕੁੱਤਿਆਂ ਨੂੰ ਮਾਰਨ ਦੀ ਬਜਾਏ ਇਨ੍ਹਾਂ ਦੀ ਨਸਬੰਦੀ ਸਰਕਾਰ ਨੂੰ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਪੰਜਾਬ ਵਿੱਚ ਵਧੇਰੇ ਮਾਮਲੇ ਪਾਲਤੂ ਕੁੱਤਿਆਂ ਵੱਲੋਂ ਕੱਟਣ ਦੇ ਆਉਂਦੇ ਹਨ ਨਾ ਕਿ ਆਵਾਰਾ ਕੁੱਤਿਆਂ ਦੇ।''