ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੇ ਲੋਕਾਂ ਨੂੰ ਮਿਲ ਸਕਦੀ ਹੈ ਘਰੇਲੂ ਹਵਾਈ ਯਾਤਰਾ ’ਚ ਛ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੇ ਲੋਕਾਂ ਨੂੰ ਮਿਲ ਸਕਦੀ ਹੈ ਘਰੇਲੂ ਹਵਾਈ ਯਾਤਰਾ ’ਚ ਛੋਟ

image

ਨਵੀਂ ਦਿੱਲੀ, 7 ਜੂਨ : ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਨਾਲ ਸਰਕਾਰ ਘਰੇਲੂ ਹਵਾਈ ਯਾਤਰਾ ਦੇ ਸਬੰਧ ਵਿਚ ਵੱਡੀਆਂ ਤਬਦੀਲੀਆਂ ਕਰ ਸਕਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁਕੀਆਂ ਹਨ, ਉਨ੍ਹਾਂ ਨੂੰ ਯਾਤਰਾ ਲਈ ਲੋੜੀਂਦੀ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ ਕਰਨ ਤੋਂ ਛੋਟ ਦਿਤੀ ਜਾਣੀ ਚਾਹੀਦੀ ਹੈ, ਜੋ ਕਿ ਕੁਝ ਰਾਜਾਂ ਸਬੰਧੀ ਲਾਜ਼ਮੀ ਹੈ।
  ਕੋਵਿਡ-19 ਵਿਚਕਾਰ, ਮੁਸਾਫ਼ਰਾਂ ਨੂੰ ਉਨ੍ਹਾਂ ਰਾਜਾਂ ਵਿਚ ਹਵਾਈ ਯਾਤਰਾ ਲਈ ਨਕਾਰਾਤਮਕ ਆਰਟੀ-ਪੀਸੀਆਰ ਰਿਪੋਰਟ ਪੇਸ ਕਰਨਾ ਲਾਜ਼ਮੀ ਕਰ ਦਿਤਾ ਗਿਆ ਹੈ, ਜਿੱਥੇ ਅਜੇ ਵੀ ਲਾਗ ਦੇ ਕੇਸ ਜ਼ਿਆਦਾ ਹਨ ਪਰ ਟੀਕਾਕਰਨ ਦੀ ਵੱਧ ਰਹੀ ਰਫ਼ਤਾਰ ਦੇ ਵਿਚਾਲੇ, ਸਰਕਾਰ ਇਸ ਵਿਚ ਤਬਦੀਲੀ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਨੁਸਾਰ, ਇਸ ਲਈ ਇਕ ਸਾਂਝੀ ਟੀਮ ਵਿਚ ਵਿਚਾਰ ਵਟਾਂਦਰੇ ਚੱਲ ਰਹੇ ਹਨ, ਜਿਸ ਵਿਚ ਸਿਹਤ ਮੰਤਰੀ ਅਤੇ ਹੋਰ ਕਈ ਮੰਤਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਬਾਰੇ ਕੋਈ ਵੀ ਫ਼ੈਸਲਾ ਯਾਤਰੀਆਂ ਦੇ ਹਿਤ ਵਿਚ ਲਿਆ ਜਾਵੇਗਾ। (ਪੀਟੀਆਈ)