SSP ਮਨਦੀਪ ਸਿੰਘ ਸਿੱਧੂ ਨੇ ਆਪਣੀ ਤਨਖ਼ਾਹ 'ਚੋਂ ਹੋਣਹਾਰ ਬੱਚੀ ਤਮੰਨਾ ਸ਼ਰਮਾ ਨੂੰ ਦਿੱਤਾ 21000 ਰੁਪਏ ਦਾ ਚੈੱਕ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ - ਸਾਡੀਆਂ ਧੀਆਂ ਸਾਡਾ ਮਾਣ ਹਨ 

SSP Mandeep Singh Sidhu handed over a check of Rs. 21000 from his salary to Tamanna Sharma

ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਨੇਕ ਕਾਰਜਾਂ 'ਤੇ ਲਗਾਵਾਂਗੀ - ਤਮੰਨਾ ਸ਼ਰਮਾ 
ਸੰਗਰੂਰ :
ਪੜ੍ਹਦਾ ਪੰਜਾਬ ਮੁਹਿੰਮ ਤਹਿਤ ਸੰਗਰੂਰ ਦੇ SSP ਮਨਦੀਪ ਸਿੰਘ ਨੇ ਆਪਣੇ ਵਾਅਦੇ ਅਨੁਸਾਰ ਹੋਣਹਾਰ ਬੱਚੀ ਤਮੰਨਾ ਸ਼ਰਮਾ ਨੂੰ ਪੜ੍ਹਾਈ ਦੇ ਖ਼ਰਚੇ ਲਈ 21000 ਰੁਪਏ ਦਿਤੇ।

ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਬ ਨੇ ਸਮਰੱਥਾ ਬਖਸ਼ੀ, ਮੈਂ ਜੋ ਸੰਗਰੂਰ ਤੀਜੀ ਵਾਰ ਬਤੌਰ ਐਸ ਐਸ ਪੀ ਜੁਆਇਨ ਕਰਨ ਸਮੇਂ ਵਾਅਦਾ ਕੀਤਾ ਸੀ ਕਿ ਮੈਂ ਸੰਗਰੂਰ ਵਿਖੇ ਵਿਖੇ ਬਤੌਰ SSP ਮਿਲਣ ਵਾਲੀ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਅਤੇ ਉਸ ਤੋਂ ਬਾਅਦ ਹਰ ਮਹੀਨੇ ਤਨਖ਼ਾਹ ਵਿਚੋਂ 21000 ਰੁਪਏ, ਜੋ ਕਿਸਾਨ ਅਤੇ ਖੇਤ ਮਜ਼ਦੂਰ ਕਿਸੇ ਆਰਥਿਕ ਤੰਗੀ ਕਾਰਨ ਸੂਸਾਇਡ ਕਰ ਜਾਂਦੇ ਹਨ ਉਨ੍ਹਾਂ ਦੀਆਂ ਲਾਇਕ ਬੇਟੀਆਂ ਜੋ ਅੱਗੇ ਪੜ੍ਹਨਾ ਚਾਹੁੰਦੀਆਂ ਹਨ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਦੇਵਾਗਾ।

ਇਸ ਦੇ ਚਲਦੇ ਹੀ ਮੈਂ ਆਪਣੇ ਵਾਅਦੇ ਅਨੁਸਾਰ ਇਕ ਜ਼ਰੂਰਤਮੰਦ ਧੀ ਤਮੰਨਾ ਪੁੱਤਰੀ ਨੀਰਜ਼ ਸ਼ਰਮਾ ਵਾਸੀ ਜ਼ਿਲ੍ਹਾ ਸੰਗਰੂਰ ਨੂੰ ਆਪਣੇ ਸੰਗਰੂਰ ਦਫ਼ਤਰ ਬੁਲਾ ਕੇ 21000 ਰੁਪਏ ਦਾ ਚੈੱਕ ਆਪਣੀ ਤਨਖ਼ਾਹ ਵਿੱਚੋਂ ਦੇ ਕੇ ਸਨਮਾਨ ਕੀਤਾ। ਉਨ੍ਹਾਂ ਅੱਗਗੇ ਦੱਸਿਆ ਕਿ ਇਹ ਬੱਚੀ ਤਮੰਨਾ ਨੌਵੀਂ ਜਮਾਤ ਦੀ ਪ੍ਰੀਖਿਆ ਵਿਚੋਂ 93% ਨੰਬਰ ਲੈ ਕੇ ਪਾਸ ਹੋਈ ਹੈ ਅਤੇ ਉਸ ਦੇ ਪਿਤਾ ਨੀਰਜ਼ ਸਰਮਾ ਦੀ ਹਾਰਟ ਅਟੈਕ ਨਾਲ ਸਾਲ 2021 ਵਿੱਚ ਮੌਤ ਤੋਂ ਬਾਅਦ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

ਬੇਟੀ ਤਮੰਨ ਸ਼ਰਮਾ ਬਹੁਤ ਹੀ ਹੋਣਹਾਰ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਆਰਥਿਕ ਤੰਗੀ ਕਾਰਨ ਦਸਵੀਂ ਦੀ ਪੜ੍ਹਾਈ ਅੱਗੇ ਨਾ ਕਰਨ ਬਾਰੇ ਸੋਚ ਰਹੀ ਸੀ। ਤਮੰਨਾ ਸ਼ਰਮਾ ਆਪਣੀ ਮਾਤਾ ਅਤੇ ਆਪਣੇ ਭਰਾ ਪਰਤੱਕਸ਼ ਸ਼ਰਮਾ ਨਾਲ ਦਫਤਰ ਆਈ ਜਿਸ ਨੂੰ 21000 ਰਪਏ ਦਾ ਚੈੱਕ ਦੇ ਕੇ ਸਨਮਾਨ ਕੀਤਾ ਗਿਆ।

SSP ਮਨਦੀਪ ਸਿੰਘ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਬੇਟੀ ਤਮੰਨਾ ਨੇ ਵਾਅਦਾ ਕੀਤਾ ਕਿ ਉਹ ਦਸਵੀਂ ਵਿੱਚੋਂ ਵਧੀਆਂ ਨੰਬਰ ਹਾਸਲ ਕਰਕੇ ਦਿਖਾਵੇਗੀ ਅਤੇ ਜਦੋਂ ਵੀ ਉਹ ਆਪਣੇ ਪੈਰਾਂ ਉਪਰ ਖੜੀ ਹੋ ਜਾਵੇਗੀ ਤਾਂ ਉਹ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਨੇਕ ਕਾਰਜਾਂ, ਜਿਵੇਂ ਕਿ ਹੋਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਲਗਾਵੇਗੀ। ਉਨ੍ਹਾਂ ਕਿਹਾ ਕਿ ਧੀਆਂ ਸਾਡਾ ਮਾਣ ਹਨ।