ਖ਼ਾਲਸਾ ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਾਂਗ ਚਲਾਉਂਦਾ ਹੈ ਅਪਣਾ ਪਿੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਕਰੇਗਾ ਖ਼ਾਲਸਾ ਸਿਰਫ਼ ਪੜ੍ਹਨ ਦੀ ਗੱਲ ਨਹੀਂ

photo

 

ਮੋਗਾ (ਗਗਨਦੀਪ ਕੌਰ): ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਂਹ ਕਲਾਂ ਸੂਬੇ ਦੇ ਹੋਰਨਾਂ ਪਿੰਡਾਂ ਲਈ ਅਨੋਖੀ ਮਿਸਾਲ ਬਣ ਗਿਆ ਹੈ। ਦਰਅਸਲ ਇਸ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਨੇ ਅਪਣੀ ਨਿਵੇਕਲੀ ਸੋਚ ਅਤੇ ਚੰਗੀ ਸੂਝ ਬੂਝ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿਤੀ ਅਤੇ ਅੱਜ ਇਹ ਪਿੰਡ ਸਵਰਗ ਨੂੰ ਵੀ ਮਾਤ ਪਾਉਂਦਾ ਹੈ। ਪਿੰਡ ਦੇ ਨੌਜਵਾਨ ਸਰਪੰਚ ਦੀ ਸਖ਼ਤ ਮਿਹਨਤ ਅਤੇ ਲਗਨ ਦੇ ਚਲਦਿਆਂ ਅੱਜ ਇਹ ਪਿੰਡ ਸ਼ਹਿਰਾਂ ਦੇ ਬਰਾਬਰ ਖੜ੍ਹਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ।

 ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਖਰੀਦਣਾ ਹੋਇਆ ਹੋਰ ਮਹਿੰਗਾ, ਬੈਂਕ ਆਫ ਕੈਨੇਡਾ ਨੇ .25 ਫ਼ੀ ਸਦੀ ਵਧਾਇਆ ਵਿਆਜ

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਰਪੰਚ ਮਿੰਟੂ ਨੇ ਕਿਹਾ ਕਿ ਅੱਜ ਚਾਰੇ ਪਾਸੇ ਮੇਰੀ ਨਹੀਂ ਬਲਕਿ ਮੇਰੇ ਕੰਮ ਦੀ ਗੱਲ ਹੋ ਰਹੀ ਹੈ। ਸਾਡੇ ਲੋਕ ਚੰਮ ਦਾ ਨਹੀਂ ਕੰਮ ਦਾ ਮੁੱਲ ਪਾਉਂਦੇ ਹਨ। ਲੋਕ ਮੇਰੇ ਕੰਮਾਂ ਨੂੰ ਵੇਖ ਕੇ ਹੀ  ਅੱਜ ਕਹਿ ਰਹੇ ਹਨ ਕਿ ਸਾਡੇ ਪਿੰਡ ਦਾ ਸਰਪੰਚ ਵੀ ਮਿੰਟੂ ਵਰਗਾ ਹੋਵੇ। ਜੇ ਅੱਜ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਪੰਜਾਬ ਨੂੰ ਤਰੱਕੀ ਦੇ ਰਾਹ 'ਚ ਲੈ ਕੇ ਜਾਣਾ ਪਵੇਗਾ। ਮਿੰਟੂ ਨੇ ਕਿਹਾ ਕਿ ਮੇਰਾ ਜੀਵਨ ਉਹਨਾਂ ਲੋਕਾਂ ਦੀ ਜੀਵਨੀਆਂ ਪੜ੍ਹ ਕੇ ਬਦਲਿਆ, ਜਿਨ੍ਹਾਂ ਨੇ ਇਨਕਲਾਬ ਲਿਆਂਦਾ।

 ਇਹ ਵੀ ਪੜ੍ਹੋ: ਅੰਮ੍ਰਿਤਸਰ: CIA ਨੇ 12 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਮੈਨੂੰ ਇਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਮਹਿਸੂਸ ਹੋਇਆ, ਅਸੀਂ ਇਥੇ ਐਸ਼ ਕਰਨ ਨਹੀਂ, ਸਗੋਂ ਲੋਕਾਂ ਲਈ ਕੁਝ ਕਰਨ ਆਏ ਹਾਂ। ਸਰਪੰਚ ਮਿੰਟੂ ਨੇ ਦਸਿਆ ਕਿ  ਮੇਰਾ ਜੀਵਨ ਕਿਤਾਬਾਂ ਤੋਂ ਬਦਲਿਆ, ਇਸ ਲਈ ਮੈਂ ਪਿੰਡ 'ਚ ਲਾਇਬ੍ਰੇਰੀ ਬਣਾਉਣ ਦਾ ਸੋਚਿਆ। ਮੈਨੂੰ ਲੱਗਾ ਕਿ ਲੋਕਾਂ ਨੂੰ ਵੀ ਕਿਤਾਬਾਂ ਤੋਂ ਜਾਣਕਾਰੀ ਮਿਲੇਗੀ। ਉਹਨਾਂ ਕਿਹਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹਦਾ ਤਾਂ ਪਤਾ ਲੱਗਦਾ ਕਿਵੇਂ ਉਹਨਾਂ ਨੇ ਛੋਟੀ ਉਮਰ 'ਚ ਖਾਲਸਾ ਰਾਜ ਸਿਰਜ ਦਿਤਾ।  ਅਸੀਂ ਪਿੰਡ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿਤਾ ਕਿ ਕਿਤਾਬਾਂ ਪੜ੍ਹਨ ਆਓ ਤੇ ਪੈਸੇ ਕਮਾਓ। ਅਸੀਂ ਅਪਣੇ ਪਾਠਕਾਂ ਨੂੰ ਪੈਸੇ ਦਿੰਦੇ ਹਾਂ।

 ਇਹਨਾਂ ਪਾਠਕਾਂ ਦਾ ਮਾਰਚ ਮਹੀਨੇ ਇਮਤਿਹਾਨ ਹੋਵੇਗਾ, ਜੋ ਇਹਨਾਂ ਨੇ ਕਿਤਾਬਾਂ ਪੜ੍ਹੀਆਂ, ਉਸ ਵਿਚੋਂ ਇਹਨਾਂ ਤੋਂ ਸਵਾਲ ਪੁੱਛੇ ਜਾਣਗੇ ਤੇ ਇਨਾਮ ਵਜੋਂ ਪੈਸੇ ਦਿਤੇ ਜਾਣਗੇ। ਮਿੰਟੂ ਨੇ ਕਿਹਾ ਕਿ ਇਹ ਦੇਸ਼ ਦੀ ਪਹਿਲੀ ਲਾਇਬ੍ਰੇਰੀ ਹੋਵੇਗੀ ਜਿਥੇ ਕਿਤਾਬਾਂ ਪੜ੍ਹਨ ਦੇ ਲੋਕਾਂ ਨੂੰ ਪੈਸੇ ਦਿਤੇ ਜਾਂਦੇ ਹਨ, ਨਹੀਂ ਤਾਂ ਲੋਕਾਂ ਤੋਂ ਕਿਤਾਬਾਂ ਪੜ੍ਹਨ ਦੇ ਪੈਸੇ ਲਏ ਜਾਂਦੇ ਹਨ। ਸਾਡੇ ਕੀਤੇ ਕੰਮਾਂ ਨਾਲ ਸਾਨੂੰ ਕਈ ਇਨਾਮ ਵੀ ਮਿਲੇ ਹਨ। ਮੇਰੇ ਪਿੰਡ ਦੇ ਲੋਕਾਂ ਤੇ ਪਿੰਡ ਦੀ ਪੰਚਾਇਤ ਨੇ ਮੇਰਾ ਪੂਰਾ ਸਾਥ ਦਿਤਾ। ਉਹਨਾਂ ਦੇ ਸਾਥ ਕਰਕੇ ਮੈਂ ਪਿੰਡ ਦੇ ਵਿਕਾਸ ਕਾਰਜ ਕੀਤੇ। ਲੋਕਾਂ ਨੇ ਪੈਸਿਆਂ ਪੱਖੋਂ ਵੀ ਸਾਥ ਦਿਤਾ, ਲੋਕਾਂ ਨੇ ਵਿਕਾਸ ਕਾਰਜਾਂ 'ਚ ਵੀ ਹੱਥ ਵਟਾਇਆ।

ਰਣਸੀਂਹ ਕਲਾਂ ਦੇਸ਼ ਦਾ ਇਕੱਲਾ ਅਜਿਹਾ ਪਿੰਡ ਹੈ ਜਿਥੇ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹਜੇ ਪਿੰਡ 'ਚ ਥੋੜੇ ਜਿਹੇ ਹੀ ਕੰਮ ਕੀਤੇ ਹਨ, ਹੋਰ ਕੰਮ ਕਰਨੇ ਤਾਂ ਬਾਕੀ ਹਨ। ਅਸੀਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਕੱਢੀ ਸੀ ਤੇ ਹੁਣ ਸਾਨੂੰ ਸਰਕਾਰ ਨੇ ਫੈਕਟਰੀ ਦਿਤੀ ਹੈ, ਜਿਸ ਵਿਚ ਅਸੀਂ ਪਲਾਸਟਿਕ ਨੂੰ ਪਿੰਡ ਵਿਚ ਹੀ ਰੀਸਾਈਕਲ ਕਰਿਆ ਕਰਾਂਗੇ, ਇਸ ਨਾਲ ਸਾਡੇ ਪਿੰਡ ਦੀ ਆਮਦਨ ਵਧੇਗੀ।