ਟਿਕਟ ਚੈਕਿੰਗ ਮੁਹਿੰਮ: 746 ਯਾਤਰੀਆਂ ਤੋਂ 4.60 ਲੱਖ ਰੁਪਏ ਵਸੂਲਿਆ ਗਿਆ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਡਵੀਜ਼ਨ ਵਿਚ ਆਉਣ-ਜਾਣ ਵਾਲੇ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਸਟੇਸ਼ਨ ’ਤੇ ਸਾਰੀਆਂ ਯਾਤਰੀ ਸਹੂਲਤਾਂ ਦਾ ਨਿਰੀਖਣ ਕੀਤਾ

photo

 

ਲੁਧਿਆਣਾ : ਡਵੀਜ਼ਨਲ ਰੇਲਵੇ ਮੈਨੇਜਰ ਡਾ.ਸੀਮਾ ਸ਼ਰਮਾ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਦੀਆਂ ਹਦਾਇਤਾਂ 'ਤੇ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਅਜੈ ਹਾਂਡਾ ਦੀ ਅਗਵਾਈ ਹੇਠ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵਿਸ਼ਾਲ ਟਿਕਟ ਚੈਕਿੰਗ ਅਭਿਆਨ ਚਲਾਇਆ ਗਿਆ | ਜਿਸ ਵਿਚ ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 746 ਯਾਤਰੀਆਂ ਤੋਂ 4.60 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।

ਇਸ ਟਿਕਟ ਚੈਕਿੰਗ ਮੁਹਿੰਮ ਵਿਚ ਡੀਸੀਆਈਟੀ ਫ਼ਿਰੋਜ਼ਪੁਰ ਸੰਜੀਵ ਸ਼ਰਮਾ, ਸੀਆਈਟੀ ਕਿਸ਼ੋਰੀ ਲਾਲ, ਡਿਪਟੀ ਐਸਐਸ ਕਮਰਸ਼ੀਅਲ ਸੁਨੀਲ ਸ਼ਰਮਾ ਸਮੇਤ 36 ਟਿਕਟ ਚੈਕਿੰਗ ਸਟਾਫ਼ ਅਤੇ 02 ਆਰਪੀਐਫ ਦੇ ਜਵਾਨ ਸ਼ਾਮਲ ਸਨ। ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਯਾਤਰੀਆਂ ਲਈ ਕੇਟਰਿੰਗ, ਬਿਨਾਂ ਬੁੱਕ ਕੀਤੇ ਸਮਾਨ, ਸਟੇਸ਼ਨ ਦੀ ਸਫਾਈ, ਪਾਰਕਿੰਗ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ।

ਫਿਰੋਜ਼ਪੁਰ ਡਵੀਜ਼ਨ ਵਿਚ ਆਉਣ-ਜਾਣ ਵਾਲੇ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਸਟੇਸ਼ਨ ’ਤੇ ਸਾਰੀਆਂ ਯਾਤਰੀ ਸਹੂਲਤਾਂ ਦਾ ਨਿਰੀਖਣ ਕੀਤਾ। ਟਿਕਟਾਂ ਦੀ ਚੈਕਿੰਗ ਦੌਰਾਨ ਉਸ ਨੇ ਦੇਖਿਆ ਕਿ ਕਈ ਲੋਕ ਰੇਲਵੇ ਸਟੇਸ਼ਨ 'ਤੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਛੱਡਣ ਆਏ ਸਨ ਪਰ ਉਨ੍ਹਾਂ ਕੋਲ ਪਲੇਟਫਾਰਮ ਟਿਕਟਾਂ ਨਹੀਂ ਸਨ।ਪਲੇਟਫਾਰਮ ਟਿਕਟ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਦਸਿਆ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਵੀ ਕੋਈ ਵਿਅਕਤੀ ਕਿਸੇ ਕੰਮ ਲਈ ਰੇਲਵੇ ਸਟੇਸ਼ਨ ਆਉਂਦਾ ਹੈ ਤਾਂ ਪਲੇਟਫਾਰਮ ਟਿਕਟ ਲੈਣਾ ਲਾਜ਼ਮੀ ਹੈ। ਪਲੇਟਫਾਰਮ ਟਿਕਟ ਜਾਰੀ ਹੋਣ ਤੋਂ ਬਾਅਦ ਸਿਰਫ ਦੋ ਘੰਟਿਆਂ ਲਈ ਵੈਧ ਹੁੰਦੀ ਹੈ।