Gurdaspur News : ਜ਼ਹਿਰੀਲੀਆਂ ਭੂੰਡੀਆਂ ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ’ਚ ਝੁਲਸਿਆ
Gurdaspur News : ਵਿਅਕਤੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।
Gurdaspur News in Punjabi : ਕਾਹਨੂੰ ਵਾਨ ਕਸਬੇ ਵਿੱਚ 8 ਜੂਨ ਦੀ ਦੁਪਹਿਰ ਨੂੰ ਇੱਕ ਵਿਅਕਤੀ ਜ਼ਹਿਰੀਲੀਆਂ ਧਾਮੂੜੀਆਂ ਨੂੰ ਅੱਗ ਨਾਲ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵਿਅਕਤੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।
ਮੌਕੇ ਤੋਂ ਪ੍ਰਾਪਤ ਜਾਣਕਾਰੀਂ ਅਨੁਸਾਰ ਕਸਬਾ ਕਾਹਨੂੰਵਾਨ ਵਿੱਚ ਐਤਵਾਰ ਦੁਪਹਿਰ ਸਮੇਂ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਇੱਕ ਵਿਅਕਤੀ ਆਪਣੇ ਘਰ ਦੇ ਵਿੱਚ ਹੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ। ਸੜਨ ਕਾਰਨ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਕਸਬਾ ਕਾਹਨੂੰਵਾਨ ਵਾਸੀ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਅੱਜ ਦੁਪਹਿਰ ਸਮੇਂ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸਦੀ ਪਤਨੀ ਕਿਸੇ ਦੇ ਘਰ ਵਿੱਚ ਗਈ ਹੋਈ ਸੀ। ਇਸੇ ਦੌਰਾਨ ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਪਏ ਲੱਕੜੀ ਦੇ ਬਾਲਣ ਵਿੱਚ ਲੱਗੀਆਂ ਧਮੋੜੀਆਂ ਨੂੰ ਡੀਜ਼ਲ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਡੀਜ਼ਲ ਨਾਲ ਭੜਕੀ ਅੱਗ ਤੋਂ ਬਚਣ ਲਈ ਉਸਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੌੜੀ ਅਤੇ ਬਾਲਣ ਜਿਸ ’ਚ ਧਮੋੜੀਆਂ ਲੱਗੀਆਂ ਹੋਈਆਂ ਸਨ ਸਮੇਤ ਹੇਠਾਂ ਡਿੱਗ ਪਿਆ।
ਡੀਜਲ ਨਾਲ ਭੜਕੀ ਅੱਗ ਦੀ ਲਪੇਟ ਵਿੱਚ ਉਹ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਘਰ ਪਈ ਵਾਸ਼ਿੰਗ ਮਸ਼ੀਨ ਵੀ ਸੜ ਗਈ। ਮਿਰਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਕਿਸੇ ਦੇ ਘਰ ਕਿਸੇ ਕੰਮ ਲਈ ਗਈ ਸੀ ਕਿ ਉਹ ਕੁਝ ਦੇਰ ਬਾਅਦ ਆ ਕੇ ਇਕੱਠੇ ਖਾਣਾ ਖਾਣਗੇ ਪਰ ਬਦਕਿਸਮਤ ਨਾਲ ਅਜਿਹਾ ਨਹੀਂ ਹੋ ਸਕਿਆ।
ਮ੍ਰਿਤਕ ਦਲੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰਿਵਾਰ ਵਾਲਿਆਂ ਵੱਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ। ਮ੍ਰਿਤਕ ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ ਜੋ ਵਿਆਹੀਆਂ ਹੋਈਆਂ ਹਨ। ਦਲੀਪ ਸਿੰਘ ਦੀ ਮੌਤ ਤੇ ਮੁਹੱਲਾ ਵਾਸੀਆਂ ਅਤੇ ਕਸਬਾ ਵਾਸੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਹੀ ਗਰੀਬ ਅਤੇ ਨੇਕ ਇਨਸਾਨ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਪਰ ਉਸ ਦੀ ਦਰਦਨਾਕ ਮੌਤ ਨੇ ਇੱਕ ਵਾਰ ਆਮ ਲੋਕਾਂ ਨੂੰ ਸਦਮੇ ਦੀ ਹਾਲਤ ਵਿੱਚ ਲਿਆ ਦਿੱਤਾ ਹੈ।
(For more news apart from Man burns himself while setting fire to poisonous plants News in Punjabi, stay tuned to Rozana Spokesman)