ਸੁਣਵਾਈ ਨਾ ਹੋਣ 'ਤੇ ਪੀੜਤ ਪਰਵਾਰ ਵਲੋਂ ਧਰਨਾ, ਪੁਲਿਸ ਵਲੋਂ ਇਨਸਾਫ਼ ਦਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਬੁਧਵਾਰ ਦੀ ਸ਼ਾਮ ਨੂੰ ਸੱਤਵੀਂ ਕਲਾਸ ਵਿਚ ਪੜਦੀਆਂ ਦੋ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਹੋਇਆ ਸੀ। ਪੀੜਤ ਦੇ ਮਾਤਾ ਦੇ ਬਿਆਨ ਦੇ ਆਧਾਰ ਤੇ ...

People Protesting

ਖਨੌਰੀ,  ਬੀਤੀ ਬੁਧਵਾਰ ਦੀ ਸ਼ਾਮ ਨੂੰ ਸੱਤਵੀਂ ਕਲਾਸ ਵਿਚ ਪੜਦੀਆਂ ਦੋ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਹੋਇਆ ਸੀ। ਪੀੜਤ ਦੇ ਮਾਤਾ ਦੇ ਬਿਆਨ ਦੇ ਆਧਾਰ ਤੇ ਦੋਸ਼ੀ ਦਾਦਾ ਅਤੇ ਵਿਕਾਸ ਦੇ ਖਿਲਾਫ ਧਾਰਾ 376, 5 ਪੰਜਾਬ ਪੈਮਕੋ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਦੋਸ਼ੀ ਦੇ ਪਰਿਵਾਰਕ ਮੈਂਬਰ ਆਸੂ ਮਲਿਕ ਅਤੇ ਸਦੀਕ ਵਲੋਂ ਪੀੜਤ ਦੇ ਪਰਿਵਾਰ ਨੂੰ ਰਾਜੀਨਾਮਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 

 ਇਸ ਸਬੰਧੀ ਪੀੜਤ ਦੇ ਪਰਿਵਾਰਕ ਮੈਂਬਰ ਛੋਟਾ ਰਾਮ, ਬਰਜਿੰਦਰ ਕੁਮਾਰ, ਟੇਕ ਚੰਦ, ਕਮਲਜੀਤ ਕੌਰ, ਮੂਰਤੀ ਦੇਵੀ, ਮਮਤਾ ਦੇਵੀ ਨੇ ਦੱਸਿਆ ਕਿ ਦੋਸ਼ੀਆਂ ਦੇ ਰਿਸ਼ਤੇਦਾਰ ਆਸੂ ਮਲਿਕ, ਸਦੀਪ ਵਲੋਂ ਰੁਪਏ ਲੈ ਕੇ ਰਾਜੀਨਾਮਾ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਸਬੰਧੀ ਅਸੀਂ ਸੁਕਰਵਾਰ ਸ਼ਾਮ ਨੂੰ ਵਿਜੇ ਦੋਲੇਵਾਲ ਜਿਲ੍ਹਾ ਪ੍ਰਧਾਨ ਬਜਰੰਗ ਦਲ, ਵਿਮਲ ਕੁਮਾਰ, ਸਹਿ ਮੰਤਰੀ ਵਿਭਾਗ, ਚਰਨਦਾਸ ਗਿੱਲ ਸਹਿ ਮੰਤਰੀ ਸੰਗਰੂਰ, ਬਲਜਿੰਦਰ ਗੋਇਲ ਬਜਰੰਗ ਦਲ ਪ੍ਰਧਾਨ ਸ਼ਹਿਰੀ ਅਤੇ ਬਜਰੰਗ ਦਲ ਦੀ ਟੀਮ ਨਾਲ ਥਾਣਾ ਖਨੌਰੀ ਵਿਖੇ ਇਹਨਾਂ ਦੋਸ਼ੀਆਂ ਨੂੰ ਸਖਤ ਸਜਾ ਅਤੇ ਪਰਿਵਾਰਕ ਮੈਂਬਰ ਜੋ ਧਮਕੀਆਂ ਦਿੰਦੇ ਹਨ।

ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਪਰ ਪੁਲੀਸ ਨੇ ਸਾਡੀ ਨਹੀਂ ਸੁਣੀ ਜਿਸਦੇ ਸਬੰਧ ਵਿਚ ਪੀੜਤ ਪਰਿਵਾਰ ਅਤੇ ਨੁਮਾਇੰਦਿਆਂ ਨੇ ਅੱਜ ਨੈਸ਼ਨਲ ਹਾਈਵੇ ਤੇ ਦੁਪਹਿਰ 11 ਤੋਂ 1 ਵਜੇ ਤੱਕ ਧਰਨਾ ਲਗਾ ਦਿੱਤਾ।  ਜਿਸਤੋਂ ਬਾਅਦ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਸ਼ਹਿਰੀ ਲੀਡਰ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਸਾਬਕਾ ਕੌਂਸਲਰ ਸੁਭਾਸ਼ ਕੁਮਾਰ, ਕੌਂਸਲਰ ਗੁਰਜੀਤ ਸਿੰਘ, ਵਿਨੋਦ ਕੁਮਾਰ, ਆਰ ਐਸ ਐਸ ਮੈਂਬਰ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਸਿਵ ਸੈਨਾ ਪ੍ਰਧਾਨ ਖਨੌਰੀ ਨੂੰ ਨਾਲ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਐਤਵਾਰ ਸ਼ਾਮ ਤੱਕ ਧਮੀਕਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਂ ਮੰਗ ਕੇ ਧਰਨਾ ਚੁਕਵਾਇਆ। 

 ਧਰਨਾ ਲੰਮਾ ਸਮੇਂ ਲੱਗਣ ਕਾਰਨ ਹਾਈਵੇ ਦੀ ਸਾਰੀ ਆਵਾਜਾਈ ਠੱਪ ਰਹੀ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਵਿਚ ਹਾਈਵੇ ਦੇ ਤਕਰੀਬਨ ਦੋਵੇਂ ਪਾਸੇ ਲਗਭਗ ਦੋ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਧਰਨੇ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਾਮ ਨਿਵਾਸ ਗਰਗ ਸਾਬਕਾ ਕੌਂਸਲਰ ਪੰਚਾਇਤ ਪ੍ਰਧਾਨ, ਰਾਜੇਸ਼ ਰਾਜਾ ਜਿੰਦਲ ਅਕਾਲੀ ਦਲ ਸ਼ਹਿਰੀ ਪ੍ਰਧਾਨ, ਗੁਰਮੀਤ ਸਿੰਘ ਗੋਗਾ, ਕੁਲਦੀਪ ਸਿੰਘ ਪੂਨੀਆ ਕੀਸਲਰ, ਅਸ਼ੋਕ ਚੱਠਾ, ਵਿਨੋਦ ਕੁਮਾਰ, ਗੁਰਦੀਪ ਸਿੰਘ ਦੀਪੂ ਬਹਿਣੀਵਾਲਾ ਆਦਿ ਹਾਜਰ ਸਨ।