'ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਬਾਦਲਾਂ ਤੋਂ ਅਜ਼ਾਦ ਕਰਵਾਉਣਾ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਨ ਨਾਲ ਪੰਥਕ ਸਿਆਸਤ ਗਰਮਾਉਂਣ ਦੇ ਨਾਲ ਨਾਲ ਹੁਣ ਸਿੱਖ ਸਿਆਸਤ ਦਾ ਧਰਮ-ਯੁੱਧ ਢੀਂਡ......

Sukhdev Singh Dhindsa

ਅੰਮ੍ਰਿਤਸਰ, 7 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਨ ਨਾਲ ਪੰਥਕ ਸਿਆਸਤ ਗਰਮਾਉਂਣ ਦੇ ਨਾਲ ਨਾਲ ਹੁਣ ਸਿੱਖ ਸਿਆਸਤ ਦਾ ਧਰਮ-ਯੁੱਧ ਢੀਂਡਸਾ ਬਨਾਮ ਬਾਦਲ ਤਿੱਖਾ ਘੋਲ ਹੋਵੇਗਾ। ਹੁਣ ਸਿਆਸੀ ਲੜਾਈ ਅਸਲ ਅਕਾਲੀ ਦਲ ਦੀ ਹੋਵੇਗੀ । ਬਾਦਲਾਂ ਕਾਰਨ ਘਰਾਂ ਵਿਚ  ਬੈਠੇ ਤੇ ਹੋਰ ਸਿਆਸੀ ਦਲਾਂ ਵਿਚ ਗਏ ਅਕਾਲੀ ਆਗੂਆਂ ਦੀ ਘਰ ਵਾਪਸੀ ਹੋਵੇਗੀ। ਸੁਖਦੇਵ ਸਿੰਘ ਢੀਂਡਸਾ ਦੇ ਸਿਰ ਬੱਝਾ ਅਕਾਲੀ ਦਲ ਦਾ ਤਾਜ਼ ਕੰਡਿਆਂ ਭਰਿਆ ਹੈ ਜੋ ਬਾਦਲਾਂ ਵਲੋਂ ਸਤਾ ਦੌਰਾਨ ਬੀਜ਼ੇ ਗਏ ਹਨ। ਸਿੱਖ ਕੌਮ ਦੀ ਅਗਵਾਈ ਕਰਨ ਲਈ ਸ. ਢੀਂਡਸਾ ਸਾਹਮਣੇ ਸੱਭ ਤੋਂ ਵੱਡੀ ਚੁਨੌਤੀ ਹੈ। ਬਾਦਲਾਂ ਤੋਂ ਸ਼੍ਰੋਮਣੀ ਅਕਾਲੀ  ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਜ਼ਾਦ ਕਰਵਾਉਣਾ ਹੈ। ਹੋਰ ਚੁਨੌਤੀਆਂ ਚ ਸ਼ੁਮਾਰ ਸ਼੍ਰੋਮਣੀ ਕਮੇਟੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ, ਹਰਿਆਣਾਂ ਸ਼੍ਰੋਮਣੀ ਕਮੇਟੀ ਵਿਵਾਦ ਨਾਲ ਸਿਝਣਾ, ਗੁਰਦਵਾਰਾ ਚੋਣ ਕਮਿਸ਼ਨ ਦੀ ਨਿਯੁਕਤੀ ਕਰਵਾਉਣੀ, ਬਰਗਾੜੀ ਕਾਂਡ ਦਾ ਇਨਸਾਫ ਲੈਣ ਲਈ ਸੰਘਰਸ਼ ਕਰਨ,ਇਸ ਸਾਲ ਨਵੰਬਰ-ਦਸੰਬਰ ਚ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੀ 100 ਸਾਲਾ ਸ਼ਤਾਬਦੀ ਮਨਾਉਣੀ।

ਇਸ ਸਬੰਧੀ ਸਾਂਝਾ ਫੈਸਲਾ 14 ਦਸੰਬਰ ਨੂੰ ਅੰਮ੍ਰਿਤਸਰ ਚ ਸੁਖਦੇਵ ਸਿੰਘ ਢੀਂਡਸਾ,ਰਵੀਇੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਂਝੇ ਤੌਰ ਤੇ ਲਿਆ ਸੀ। ਸਿੱਖ ਹਲਕਿਆ ਅਨੁਸਾਰ ਉਹ ਮੱਸਲੇ ਜੋ ਸ਼੍ਰੋਮਣੀ ਅਕਾਲੀ ਦਲ ਸੁਲਝਾਉਣ ਚ ਨਾਕਾਮ ਰਿਹਾ, ਉਹ ਹਨ, ਚੰਡੀਗੜ ਪੰਜਾਬ ਨੂੰ ਦਵਾਉਣਾ,ਦਰਿਆਈ ਪਾਣੀਆਂ ਦਾ ਵਿਵਾਦ,ਪੰਜਾਬੀ ਬੋਲਦੇ ਇਲਾਕੇ ਆਦਿ ਹਨ ,ਇਨਾ ਲਈ ਜਬਰਦਸਤ ਸੰਘਰਸ਼ ਲੜਿਆ ਪਰ ਇੰਦਰਾ ਗਾਂਧੀ,  ਐਲਾਨ ਦੇ ਐਨ   ਮੌਕੇ ਮੁੱਕਰ ਗਈ ਤੇ ਬਾਅਦ ਵਿਚ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਅਕਾਲ ਤਖਤ ਸਾਹਿਬ ਤੋਪਾਂ ਨਾਲ ਉਡਾ ਦਿਤਾ । ਉਪਰੰਤ ਦਿੱਲੀ ਚ ਸਿੱਖਾ ਦੀ ਨਸਲਕੁਸ਼ੀ ਕੀਤੀ ਪਰ ਅਦਾਲਤਾਂ ਇਨਸਾਫ ਨਹੀਂ ਦਿਤਾ । ਸਿੱਖ ਹਲਕਿਆਂ ਮੁਤਾਬਕ ਇਸ ਵੇਲੇ ਸਿੱਖ ਲੀਡਰਸ਼ਿਪ ਕੋਲ ਵੀ ਬੇਦਾਗ ਚਿਹਰਾ ਨਹੀਂ ਸੀ, ਜੋ ਅੱਜ ਮਿਲ ਗਿਆ ਹੈ। ਮਿਲ ਰਹੀਆਂ ਰਿਪੋਰਟਾਂ ਮੁਤਾਬਕ ਪ੍ਰਮੁਖ ਪਾਰਟੀਆਂ ਦੇ ਸਤਾਏ ਲੋਕਾਂ ਨੂੰ ਤੀਸਰਾ ਬਦਲ ਮਿਲ ਗਿਆ ਹੈ ਤੇ ਆਸ ਰੱਖੀ ਜਾ ਰਹੀ ਹੈ ਕਿ ਘਾਗ ਨੇਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਪ੍ਰਧਾਨ ਬਣਨ ਬਾਅਦ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਆਸਾਂ ਮੁਤਾਬਕ ਖਰੇ ਉਤਰਨਗੇ।