ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਦੀਆਂ ਮੰਗਾਂ ਦਾ ਤੁਰਤ ਹੱਲ ਕਰੇ ਸਰਕਾਰ : ਸਿੱਖ ਜਥੇਬੰਦੀਆਂ

ਏਜੰਸੀ

ਖ਼ਬਰਾਂ, ਪੰਜਾਬ

ਮੈਕਸੀਮਮ ਸਕਿਉਰਿਟੀ ਜੇਲ ਨਾਭਾ ਵਿਚ ਨਜ਼ਰਬੰਦ ਬੰਦੀ ਸਿੰਘਾਂ ਵਲੋਂ ਜੇਲ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਵਿਰੁਧ 30 ਜੂਨ.....

File

ਹੁਸ਼ਿਆਰਪੁਰ, 7 ਜੁਲਾਈ (ਰਿੰਕੂ ਥਾਪਰ): ਮੈਕਸੀਮਮ ਸਕਿਉਰਿਟੀ ਜੇਲ ਨਾਭਾ ਵਿਚ ਨਜ਼ਰਬੰਦ ਬੰਦੀ ਸਿੰਘਾਂ ਵਲੋਂ ਜੇਲ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਵਿਰੁਧ 30 ਜੂਨ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ ਜਿਨ੍ਹਾਂ ਦੇ ਹੱਕ ਵਿਚ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀਆਂ ਮੰਗਾਂ ਦਾ ਤੁਰਤ ਹੱਲ ਕਰਨ ਲਈ ਪੰਜਾਬ ਸਰਕਾਰ ਲਈ ਇਕ ਮੰਗ ਪੱਤਰ ਨੋਬਲਜੀਤ ਸਿੰਘ ਅਵਾਜ਼-ਏ ਕੌਮ ਅਤੇ ਗੁਰਨਾਮ ਸਿੰਘ ਸਿੰਗੜੀਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਏ ਡੀ ਸੀ ਅਨਿਲ ਕੁਮਾਰ ਨੂੰ ਦਿਤਾ ਗਿਆ। ਇਸ ਸਮੇਂ ਨੋਬਲਜੀਤ ਸਿੰਘ ਤੇ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ 13 ਫ਼ਰਵਰੀ 2020 ਨੂੰ ਨਾਭਾ ਜੇਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੋਥੀ ਸਾਹਿਬ ਦੀ ਬੇਅਦਬੀ ਕਰਨ ਦਾ ਮਸਲਾ ਸਾਹਮਣੇ ਆਇਆ ਸੀ ਤੇ ਜਾਂਚ ਪੜਤਾਲ ਉਪਰੰਤ ਜੇਲ ਪ੍ਰਸ਼ਾਸਨ ਦੋਸ਼ੀ ਪਾਇਆ ਗਿਆ ਸੀ

ਤੇ ਜੇਲ ਪ੍ਰਸ਼ਾਸਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੇਲ ਅੰਦਰ ਬਣੇ ਗੁਰਦਵਾਰਾ ਸਾਹਿਬ ਵਿਖੇ ਮਾਫ਼ੀ ਮੰਗਣੀ ਪਈ ਸੀ ਤੇ ਸੱਭ ਦੇ ਸਾਹਮਣੇ ਇਹੋ ਵਿਸ਼ਵਾਸ ਵੀ ਦਿਵਾਇਆ ਗਿਆ ਸੀ ਕਿ ਉਹ ਬੰਦੀ ਸਿੰਘਾਂ ਵਿਰੁਧ ਮਨ ਵਿਚ ਰੰਜਿਸ਼ ਰੱਖ ਕੇ ਕੋਈ ਵਧੀਕੀ ਨਹੀਂ ਕਰਨਗੇ ਪਰ ਜੇਲ ਪ੍ਰਸ਼ਾਸਨ ਵਲੋਂ ਵਾਅਦ ਵਿਚ ਬੰਦੀ ਸਿੰਘਾਂ ਨਾਲ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਜਿਸ ਦੇ ਵਿਰੋਧ ਵਿਚ ਬੰਦੀ ਸਿੰਘਾਂ ਵਲੋਂ 30 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ। ਸਿੱਖ ਜਥੇਬੰਦੀਆਂ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੰਦੀ ਸਿੰਘਾਂ ਦੀਆਂ ਮੰਗਾਂ ਦਾ ਤੁਰਤ ਹੱਲ ਕੀਤਾ ਜਾਵੇ। ਇਸ ਸਮੇਂ ਸੰਦੀਪ ਸਿੰਘ ਟਾਂਡਾ ਜਰਨਲ ਸਕੱਤਰ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਸ਼ਰਨਜੀਤ ਸਿੰਘ, ਬਾਬਾ ਰਸ਼ਪਾਲ ਸਿੰਘ ਲੋਧੀ ਚੱਕ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਰਜਿੰਦਰ ਸਿੰਘ ਰਾਮਪੁਰ, ਮੁਖਵਿੰਦਰ ਸਿੰਘ, ਸੁਰਿੰਦਰ ਸਿੰਘ ਨਸਰਾਲਾ, ਰਣਜੀਤ ਸਿੰਘ ਬੈਂਸਤਾਨੀ, ਮਨੀਤ ਅਸਲਾਮਾਵਾਦ ਆਦਿ ਹਾਜ਼ਰ ਸਨ।