‘ਟੈਕਸ ਵਸੂਲੀ ’ਤੇ ਚਲਦੀ ਹੈ ਕੇਂਦਰ ਸਰਕਾਰ’

ਏਜੰਸੀ

ਖ਼ਬਰਾਂ, ਪੰਜਾਬ

‘ਟੈਕਸ ਵਸੂਲੀ ’ਤੇ ਚਲਦੀ ਹੈ ਕੇਂਦਰ ਸਰਕਾਰ’

image

ਨਵੀਂ ਦਿੱਲੀ, 7 ਜੁਲਾਈ : ਦਿੱਲੀ ’ਚ ਪਟਰੌਲ ਦੀ ਕੀਮਤ 100 ਰੁਪਏ ਦੇ ਪਾਰ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਆਗੂ ਨੇ ਕੇਂਦਰ ’ਤੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਟੈਕਸ ਵਸੂਲੀ ’ਤੇ ਚੱਲਦੀ ਹੈ। ਦੇਸ਼ ਭਰ ’ਚ ਤੇਲ ਦੀਆਂ ਦਰਾਂ ’ਚ ਵਧਾ ਹੋਇਆ ਹੈ, ਜਿਸ ਦੇ ਕਾਰਨ ਵਖ-ਵਖ ਸੂਬਿਆਂ ’ਚ ਵਖ-ਵਖ ਕੀਮਤ ਹੈ। ਕਾਂਗਰਸ ਸੰਸਦ ਮੈਂਬਰ ਨੇ ਹਿੰਦੀ ’ਚ ਟਵੀਟ ਕੀਤਾ, ‘ਤੁਹਾਡੀ ਗੱਡੀ ਚਾਹੇ ਪਟਰੌਲ ’ਤੇ ਚੱਲਦੀ ਹੋਵੇ ਜਾਂ ਡੀਜ਼ਲ ’ਤੇ, ਮੋਦੀ ਸਰਕਾਰ ਟੈਕਸ ਵਸੂਲੀ ’ਤੇ ਚੱਲਦੀ ਹੈ!’ ਜ਼ਿਕਰਯੋਗ ਹੈ ਕਿ ਦਿੱਲੀ ’ਚ ਅੱਜ ਪਟਰੌਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਕੇ 100.21 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 89.53 ਰੁਪਏ ਪ੍ਰਤੀ ਲੀਟਰ ਹੈ। ਦੇਸ਼ ’ਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤੇ ਕਈ ਸੂਬਿਆਂ ’ਚ ਇਹ 100 ਰੁਪਏ ਨੂੰ ਪਾਰ ਕਰ ਗਈਆਂ ਹਨ। ਕਾਂਗਰਸ ਨੇ 7 ਜੁਲਾਈ ਤੋਂ ਮਹਿੰਗਾਈ ਖ਼ਿਲਾਫ਼ 10 ਦਿਨਾਂ ਦਾ ਰਾਸ਼ਟਰੀ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਨੇ ਕੀਤਾ ਹੈ।
  ਕਾਂਗਰਸ ਦੇ ਬਿਆਨ ਅਨੁਸਾਰ ਪਾਰਟੀ ਦੇ ਆਗੂ ਤੇ ਵਰਕਰ ਜ਼ਿਲ੍ਹਾਂ ਪੱਧਰ ’ਤੇ ਸਾਈਕਲ ਯਾਤਰਾ ਕੱਢਣਗੇ। ਇਸ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਸੂਬਾ ਪੱਧਰ ’ਤੇ ਰੋਸ ਪ੍ਰਦਰਸ਼ਨ ਤੇ ਜਲੂਸ ਵੀ ਕੱਢਣਗੇ। ਤੇਲ ਦੀਆਂ ਕੀਮਤਾਂ ’ਚ ਕਮੀ ਦੀ ਮੰਗ ਨੂੰ ਲੈ ਕੇ ਦੇਸ਼ ਭਰ ’ਚ ਸਾਰੇ ਪਟਰੌਲ ਪੰਪਾਂ ’ਤੇ ਹਸਤਾਖ਼ਰ ਅਭਿਆਨ ਚਲਾਇਆ ਜਾਵੇਗਾ।                      (ਏਜੰਸੀ)