ਲੰਮੀ ਬਿਮਾਰੀ ਕਾਰਨ ਮਹਾਨ ਅਭਿਨੇਤਾ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਲੰਮੀ ਬਿਮਾਰੀ ਕਾਰਨ ਮਹਾਨ ਅਭਿਨੇਤਾ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ

image

ਮੁੰਬਈ, 7 ਜੁਲਾਈ : ਭਾਰਤੀ ਸਿਨੇਮਾ ਦੇ ਸੱਭ ਤੋਂ ਪਿਆਰੇ ਮਹਾਨ ਅਭਿਨੇਤਾ ਦਿਲੀਪ ਕੁਮਾਰ ਨੂੰ  ਬੁੱਧਵਾਰ ਨੂੰ  ਇਥੇ ਪੂਰੇ ਰਾਜ ਸਨਮਾਨਾਂ ਨਾਲ ਸਪੁਰਦ -ਏ-ਖ਼ਾਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਭਾਰਤੀ ਸਿਨੇਮਾ ਦੇ ਇਕ ਯੁੱਗ ਦੇ ਅੰਤ ਹੋ ਗਿਆ | 
ਦਿਲੀਪ ਕੁਮਾਰ ਦਾ ਲੰਮੀ ਬਿਮਾਰੀ ਤੋਂ ਬਾਅਦ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ | 98 ਸਾਲਾ ਕੁਮਾਰ ਦਾ ਅਪਣੀ ਪਤਨੀ ਸਾਇਰਾ ਬਾਨੋ ਅਤੇ ਹੋਰ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਸਾਮ 4:45 ਵਜੇ ਅੰਤਮ ਸੰਸਕਾਰ ਕੀਤਾ ਗਿਆ | ਸਾਂਤਾ ਕਰੂਜ਼ ਦੇ ਜੁਹੂ ਕਬਰਸਤਾਨ ਵਿਚ ਉਨ੍ਹਾਂ ਨੂੰ  ਅੰਤਮ ਵਿਦਾਈ ਦਿਤੇ ਜਾਣ ਦੇ ਸਮੇ ਤੋਪ ਦੀ ਸਲਾਮੀ ਦਿਤੀ ਗਈ ਅਤੇ ਜਿਸ ਦੇ ਬਾਦ ਉਨ੍ਹਾਂ ਦੇ ਸਨਮਾਨ ਵਿਚ ਇਕ ਪੁਲਿਸ ਬੈਂਡ ਵਜਾਇਆ ਗਿਆ | ਕਬਰਿਸਤਾਨ ਅੰਦਰ 25-30 ਤੋਂ ਵੱਧ ਲੋਕਾਂ 
ਨੂੰ ਆਉਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ, ਪਰ ਉਥੇ ਮੀਡੀਆ ਕਰਮੀਆਂ ਅਤੇ ਦਿਲੀਪ ਕੁਮਾਰ ਦੇ ਪ੍ਰਸੰਸਕਾਂ ਦੀ ਭੀੜ ਸੀ | ਪੁਲਿਸ ਨੂੰ  ਤਕਰੀਬਨ 100 ਲੋਕਾਂ ਦੀ ਭੀੜ ਨੂੰ  ਸੰਭਾਲਣਾ ਪਿਆ |
ਦਿਲੀਪ ਕੁਮਾਰ ਦੇ ਅੰਤਮ ਸਸਕਾਰ ਤੋਂ ਬਾਅਦ ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸੇਕ ਬੱਚਨ ਨੇ ਜੂਹੁ ਕਬਰਸਤਾਨ ਵਿਖੇ ਕੁਮਾਰ ਨੂੰ  ਸਰਧਾਂਜਲੀ ਭੇਟ ਕੀਤੀ | ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਦੇ ਪ੍ਰੋਟੋਕੋਲ ਅਨੁਸਾਰ, ਕੁਮਾਰ ਦੀ ਲਾਸ਼ ਨੂੰ  ਉਸਦੇ ਪਾਲੀ ਹਿਲ ਦੀ ਰਿਹਾਇਸ਼ 'ਤੇ ਤਿਰੰਗੇ ਵਿਚ ਲਪੇਟਿਆ ਗਿਆ ਅਤੇ ਫਿਰ ੳਨ੍ਹਾਂ ਦਾ ਜਨਾਜ਼ਾ ਕਬਰਿਸਤਾਨ ਵਿਚ ਲਿਆਂਦਾ ਗਿਆ |         (ਏਜੰਸੀ)
)