ਜਲੰਧਰ ਦੇ ਨੌਜਵਾਨ ਉਦਯੋਗਪਤੀ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ ਬੇਕਾਬੂ ਹੋ ਕੇ ਪਲਟੀ 

ਏਜੰਸੀ

ਖ਼ਬਰਾਂ, ਪੰਜਾਬ

ਅਭਿਜੀਤ ਜਲੰਧਰ ਵਿਚ ਐਕਟਿਵ ਟੂਲਜ਼ ਦੇ ਮਾਲਕ ਨਰਿੰਦਰ ਭਾਰਜ ਦਾ ਭਤੀਜਾ ਅਤੇ ਗੁਰਨਾਮ ਭਾਰਜ ਦਾ ਪੁੱਤਰ ਸੀ।

Abhijit Bharaj

 

ਜਲੰਧਰ - ਜਲੰਧਰ ਸ਼ਹਿਰ ਦੇ ਨੌਜਵਾਨ ਉਦਯੋਗਪਤੀ ਅਭਿਜੀਤ ਭਾਰਜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਆਪਣੇ BMW ਮੋਟਰਸਾਈਕਲ 'ਤੇ ਸਵਾਰੀ ਲਈ ਬਾਹਰ ਜਾਣ ਵਾਲਾ ਸੀ। ਫਗਵਾੜਾ-ਚੰਡੀਗੜ੍ਹ ਹਾਈਵੇ 'ਤੇ ਅਚਾਨਕ ਉਸ ਦੀ ਬਾਈਕ ਬੇਕਾਬੂ ਹੋ ਕੇ ਫਿਸਲ ਗਈ। ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦੇਰ ਰਾਤ ਦਾ ਹੈ। ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 

ਅਭਿਜੀਤ ਜਲੰਧਰ ਵਿਚ ਐਕਟਿਵ ਟੂਲਜ਼ ਦੇ ਮਾਲਕ ਨਰਿੰਦਰ ਭਾਰਜ ਦਾ ਭਤੀਜਾ ਅਤੇ ਗੁਰਨਾਮ ਭਾਰਜ ਦਾ ਪੁੱਤਰ ਸੀ। ਉਹ ਸਿਰਫ਼ 24 ਸਾਲਾਂ ਦਾ ਸੀ ਅਤੇ ਰਾਤ ਨੂੰ ਜਦੋਂ ਸੜਕਾਂ ਸੁੰਨਸਾਨ ਹੁੰਦੀਆਂ ਸਨ ਤਾਂ ਉਹ ਅਪਣਾ ਮੋਟਰਸਾਈਕਲ ਚਲਾਉਣ ਦਾ ਸ਼ੌਕ ਪੂਰਾ ਕਰਨ ਗਿਆ ਸੀ। ਪਰ ਅਭਿਜੀਤ ਦੀ ਸਵਾਰੀ ਉਸ ਦੀ ਆਖਰੀ ਸਵਾਰੀ ਸਾਬਤ ਹੋਈ।

ਕਪੂਰਥਲਾ ਦੇ ਐਸਐਸਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਦੇਰ ਰਾਤ ਅਭਿਜੀਤ ਭਾਰਜ ਆਪਣੇ ਬੀਐਮਡਬਲਿਊ ਮੋਟਰਸਾਈਕਲ ’ਤੇ ਸਵਾਰੀ ਲਈ ਗਿਆ ਸੀ। ਹਾਈਵੇਅ 'ਤੇ ਹੀ ਉਸ ਦੀ ਬਾਈਕ ਬੇਕਾਬੂ ਹੋ ਗਈ। ਹਾਦਸੇ ਵਿਚ ਅਭਿਜੀਤ ਦੀ ਮੌਤ ਹੋ ਗਈ।  ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਭਿਜੀਤ ਭਾਰਜ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।