Punjab News : BSF ਫਿਰੋਜ਼ਪੁਰ ਨੇ ਸਰਹੱਦ ਨੇੜਿਓ ਨਸ਼ੀਲੇ ਪਦਾਰਥਾਂ ਸਮੇਤ ਦੋ ਲੋਕਾਂ ਨੂੰ ਕੀਤਾ ਗਿਰਫਤਾਰ

ਏਜੰਸੀ

ਖ਼ਬਰਾਂ, ਪੰਜਾਬ

Punjab News: ਤਲਾਸ਼ੀ ਦੌਰਾਨ ਇੱਕ ਕਿਲੋ ਹੈਰੋਇਨ ਅਤੇ ਤਿੰਨ ਮੋਬਾਈਲ ਫੋਨ ਬਰਾਮਦ।

Punjab News: BSF Ferozepur arrested two people with drugs near the border

 

 BSF Ferozepur arrested two people with drugs near the border : ਰਾਤ ਦੇ ਸਮੇਂ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਵਿੱਚ ਸ਼ੱਕੀ ਵਿਅਕਤੀਆਂ  ਦੀ ਸੂਚਨਾ ਮਿਲੀ। ਬੀਐਸਐਫ ਨੇ ਮੌਕੇ ’ਤੇ ਪਹੁੰਚ ਕੇ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਭਾਨੇਵਾਲਾ ਦੇ ਨਜ਼ਦੀਕ ਲੰਘਦੇ ਹੋਏ ਟਰੈਕਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਖੇਪ ਬਰਾਮਦ ਹੋਈ।

ਜਿਸ ਵਿੱਚੋਂ ਦੋ ਪੈਕਟ ਨਸ਼ੀਲੇ ਪਦਾਰਥ ਬਰਾਮਦ ਹੋਏ ਜੋ ਕਿ ਦੋ ਪੈਕਟਾਂ ਵਿੱਚ ਇਕ ਕਿਲੋਗ੍ਰਾਮ ਹੈਰੋਇਨ ਸੀ। ਪੁਲਿਸ ਨੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਦੀ ਪਹਿਚਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀ ਵਾਲਾ ਉਮਰ ਕਰੀਬ 27 ਸਾਲ ਅਤੇ ਦੂਸਰੇ ਦੀ 50 ਸਾਲ ਸੀ। 

ਜਦੋਂ ਉਹਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਟਰੈਕਟਰ ਵਿੱਚ ਛੁਪਾਈ ਹੈਰੋਇਨ ਬਰਾਮਦ ਹੋਈ ਅਤੇ ਤਲਾਸ਼ੀ ਦੌਰਾਨ ਉਹਨਾਂ ਦੇ ਕੋਲੋਂ ਤਿੰਨ ਮੋਬਾਇਲ ਫੋਨ ਵੀ ਬਰਾਮਦ ਹੋਏ।

ਉਸ ਤੋਂ ਬਾਅਦ ਬੀਐਸਐਫ ਦੇ ਵੱਲੋਂ ਇਕ ਕਿਲੋ ਹੈਰੋਇਨ ਤਿੰਨ ਮੋਬਾਈਲ ਅਤੇ ਦੋ ਵਿਅਕਤੀ ਟਰੈਕਟਰ ਸਮੇਤ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਗਏ ਅਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।