Amritsar News : ਅੰਮ੍ਰਿਤਸਰ ਵਿਚ ਸਾਬਕਾ ਸਰਪੰਚ ਪਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Amritsar News : ਗੁਆਂਢੀ ਨੇ ਹੀ ਦਿਤਾ ਵਾਰਦਾਤ ਨੂੰ ਅੰਜ਼ਾਮ
Former Sarpanch Parvinder Singh Shot Dead in Amritsar Latest News in Punjabi
Former Sarpanch Parvinder Singh Shot Dead in Amritsar Latest News in Punjabi ਅੰਮ੍ਰਿਤਸਰ/ਰਾਜਾਸਾਂਸੀ: ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਸੈਦੂਪੁਰ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਾਬਕਾ ਅਕਾਲੀ ਸਰਪੰਚ ਪਰਵਿੰਦਰ ਸਿੰਘ (ਪੱਪੂ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ।
ਜਾਣਕਾਰੀ ਅਨੁਸਾਰ ਕਤਲ ਦੀ ਘਟਨਾ ਨੂੰ ਅੰਜ਼ਾਮ ਸਰਪੰਚ ਪਰਵਿੰਦਰ ਸਿੰਘ ਦੇ ਗੁਆਂਢੀ ਵਲੋਂ ਦਿਤਾ ਗਿਆ ਹੈ। ਹਾਲਾਂਕਿ ਪੁਲਿਸ ਵਲੋਂ ਅਜੇ ਤਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਕਤਲ ਨਿੱਜੀ ਰੰਜ਼ਿਸ਼ ਦੇ ਚੱਲਦੇ ਹੋਇਆ ਜਾਂ ਫਿਰ ਇਸ ਦੇ ਪਿੱਛੇ ਕੋਈ ਸਿਆਸੀ ਰੰਜ਼ਿਸ਼ ਸੀ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
(For more news apart from stay tuned to Rozana Spokesman.)