Bathinda News : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹੈਵਨਦੀਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ

ਮ੍ਰਿਤਕ ਹੈਵਨਦੀਪ ਸਿੰਘ (22)

Bathinda News in Punjabi :  ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਚਹਿਲ ਪੱਤੀ ਦੇ ਵਸਨੀਕ 22 ਸਾਲਾਂ ਨੌਜਵਾਨ ਹੈਵਨਦੀਪ ਸਿੰਘ ਪੁੱਤਰ ਸਵ:
ਕੁਲਵੰਤ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਹੈ ਹੈਵਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਨੌਜਵਾਨ ਦੀ ਇਕ ਭੈਣ ਹੈ ਜੋ ਕੈਨੇਡਾ 'ਚ ਪੜ੍ਹਾਈ ਕਰ ਰਹੀ ਹੈ।

ਨੌਜਵਾਨ ਲੰਬੇ ਸਮੇਂ ਤੋਂ ਚਿੱਟੇ ਦਾ ਆਦੀ ਸੀ ਚਾਚੇ ਤਾਇਆਂ ਦੇ ਬਹੁਤ ਦੀ ਜ਼ਿਆਦਾ ਸਮਝਾਉਣ ਤੇ ਨਸ਼ਾ ਛੁਡਾਊ ਹਸਪਤਾਲਾਂ 'ਚ ਭਰਤੀ ਕਰਵਾਉਣ ਦੇ ਬਾਵਜੂਦ ਵੀ ਨੌਜਵਾਨ ਇਸ ਪਾਸੇ ਤੋਂ ਆਪਣੇ ਆਪ ਨੂੰ ਮੋੜ ਨਾ ਸਕਿਆ। ਪਰਿਵਾਰ ਦੇ ਦੱਸਣ ਮੁਤਾਬਿਕ ਘਰ ਵਿਚ ਦੋਵੇਂ ਮਾਂ ਪੁੱਤ ਹੀ ਰਹਿੰਦੇ ਸਨ ਕਿ ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ, ਪਿੱਛੋਂ ਨੌਜਵਾਨ ਨੇ ਕਮਰੇ ਦਾ ਅੰਦਰ ਵੜਕੇ ਕੁੰਡੀ ਲਗਾ ਕੇ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਸਾਲ ਗਈ। ਮਾਤਾ ਦੇ ਘਰ ਵਾਪਸ ਆਉਣ ’ਤੇ ਉਸਨੂੰ ਪਤਾ ਲੱਗਾ।

(For more news apart from Youth dies due to overdose of Chitta, Havendeep Singh was the only son of his parents News in Punjabi, stay tuned to Rozana Spokesman)