ਸਵੱਛਤਾ ਸਰਵੇਖਣ ਪਹਿਲੇ ਨੰਬਰ 'ਤੇ ਆਉਣ ਵਾਲੇ ਪਿੰਡਾਂ ਨੂੰ ਮਿਲਣਗੇ ਇਨਾਮ: ਡੀ.ਸੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੱਛਤਾ ਸਰਵੇਖਣ ਗ੍ਰਾਮੀਣ 2018 ਦੇ ਤਹਿਤ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਸਰਵੇ 31 ਅਗੱਸਤ ਤਕ ਕਰਵਾਇਆ ਜਾ ਰਿਹਾ ਹੈ............

Deputy Commissioner Kamaldeep Singh Sangha During Meeting

ਅੰਮ੍ਰਿਤਸਰ : ਸਵੱਛਤਾ ਸਰਵੇਖਣ ਗ੍ਰਾਮੀਣ 2018 ਦੇ ਤਹਿਤ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਸਰਵੇ 31 ਅਗੱਸਤ ਤਕ ਕਰਵਾਇਆ ਜਾ ਰਿਹਾ ਹੈ। ਇਹ ਸਰਵੈ ਜਿਲੇ• ਦੇ ਪਿੰਡਾਂ ਲਈ ਸਰਕਾਰ ਦੁਆਰਾ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਖੁਦ ਜਾ ਕੇ ਕੀਤਾ ਜਾਵੇਗਾ, ਜਿਸ ਅਧਾਰ 'ਤੇ ਸਫਾਈ ਨੂੰ ਵੇਖ ਕੇ ਅੰਕ ਦਿੱਤੇ ਜਾਣਗੇ। ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਕੀਤੀ ਗਈ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਫ ਸਫਾਈ ਦੀ ਜਾਂਚ ਕਰਨ ਵਾਲੀਆਂ ਕਮੇਟੀਆਂ ਦੁਆਰਾ ਜਿਲੇ• ਵਿੱਚ ਵਧੀਆ ਚੁਣੇ ਹੋਏ ਪਿੰਡਾਂ ਨੂੰ 2 ਲੱਖ, ਪੇਂਡੂ ਸਿਹਤ ਸੇਵਾਵਾਂ ਨੂੰ 1 ਲੱਖ,

ਆਂਗਣਵਾੜੀ ਸੈਂਟਰਾਂ ਨੂੰ 50 ਹਜ਼ਾਰ, ਪਿੰਡ ਦੇ ਹਾਈ ਸਕੂਲ ਨੂੰ 1 ਲੱਖ, ਐਲੀਮੈਂਟਰੀ ਤੇ ਮਿਡਲ ਸਕੂਲ ਨੂੰ 50 ਹਜ਼ਾਰ, ਓ:ਡੀ:ਐਫ ਨਿਗਰਾਨ ਕਮੇਟੀ ਨੂੰ 25 ਹਜ਼ਾਰ ਅਤੇ ਵਿਅਕਤੀਗਤ ਕੈਟਾਗਰੀ ਵਿੱਚ ਚੰਗੇ ਪੰਪ ਆਪਰੇਟਰ, ਚੰਗੀ ਆਸ਼ਾ ਵਰਕਰ, ਚੰਗੀ ਆਂਗਣਵਾੜੀ ਵਰਕਰ ਨੂੰ 5-5 ਹਜ਼ਾਰ ਰੁਪਏ ਦੇ ਪੁਰਸਕਾਰਾਂ ਨਾਲ ਜਿਲ•ਾ ਪ੍ਰਸਾਸ਼ਨ ਵੱਲੋਂ ਸਨਮਾਨਤ ਕੀਤਾ ਜਾਵੇਗਾ। ਸ੍ਰ ਸੰਘਾ ਨੇ ਦੱਸਿਆ ਕਿ ਇਹ ਸਾਰੇ ਪੁਰਸਕਾਰ 2 ਅਕਤੂਬਰ ਨੂੰ ਦਿਤੇ ਜਾਣਗੇ। ਸੰਘਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ। ਸਵੱਛ ਸਰਵੇਖਣ ਗ੍ਰਾਮੀਣ 2018 ਐਪ ਵੱਧ ਤੋਂ ਵੱਧ ਡਾਉਨਲੋਡ ਕੀਤੀ

ਜਾਵੇ ਅਤੇ ਇਸ ਐਪ ਵਿੱਚ ਆਪਣੇ ਪਿੰਡਾਂ ਦੀ ਸਫਾਈ ਪ੍ਰਤੀ ਦਿੱਤੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣ।। ਡਿਪਟੀ ਕਮਿਸ਼ਨਰ ਵੱਲੋਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਬੱਚਿਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਰੈਲੀਆਂ ਵੀ ਕੱਢੀਆਂ ਜਾਣ। ਸੰਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 4 ਸਾਲ ਪਹਿਲਾਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦਾ ਕਿੰਨਾ ਅਸਰ ਹੋਇਆ ਹੈ,

ਉਹ ਇਸ ਸਰਵੇ ਦੌਰਾਨ ਪਤਾ ਲੱਗ ਜਾਵੇਗਾ। ਸ੍ਰ ਸੰਘਾ ਨੇ ਦੱਸਿਆ ਕਿ ਇਹ ਟੀਮਾਂ ਪਿੰਡਾਂ ਦੇ ਸਕੂਲਾਂ, ਬੱਸ ਸਟੈਂਡ, ਹਸਪਤਾਲਾਂ, ਪੰਚਾਇਤ ਘਰ, ਡਿਸਪੈਂਸਰੀ, ਆਂਗਣਵਾੜੀ ਕੇਂਦਰ, ਧਾਰਮਿਕ ਸਥਾਨਾਂ ਦਾ ਆਲਾ ਦੁਆਲਾ ਵਿਖੇ ਜਾ ਕੇ ਸਫਾਈ ਦੀ ਜਾਂਚ ਕਰਨਗੀਆਂ ਅਤੇ ਉਸ ਅਨੁਸਾਰ ਹਰੇਕ ਪਿੰਡ ਨੂੰ ਅੰਕ ਦੇਣਗੀਆਂ।। ਸ੍ਰ ਸੰਘਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਤਾਂ ਜੋ ਸਵੱਛਤਾ ਸਰਵੇਖਣ ਵਿਚ ਜਿਲ•ੇ ਦੇ ਪਿੰਡਾਂ ਦਾ ਨਾਮ ਆ ਸਕੇ।