ਟੋਭੇ ਅਤੇ ਗੰਦੇ ਪਾਣੀ ਕਰਕੇ ਵਾਸੀ ਨਰਕ ਭਰੀ ਜਿੰਦਗੀ ਲਈ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੰਦੇ ਪਾਣੀ ਦੀ ਕੋਈ ਉੱਚਿਤ ਨਿਕਾਸੀ ਅਤੇ ਟੋਭੇ ਦੀ ਕਾਫ਼ੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਗਲੀਆਂ-ਸੜਕਾਂ 'ਤੇ ਖੜੇ ਗੰਦੇ ਪਾਣੀ ਦੇ ਚੱਲਦੇ............

Dirty water front home

ਫਤਿਹਗੜ੍ਹ ਸਾਹਿਬ  : ਗੰਦੇ ਪਾਣੀ ਦੀ ਕੋਈ ਉੱਚਿਤ ਨਿਕਾਸੀ ਅਤੇ ਟੋਭੇ ਦੀ ਕਾਫ਼ੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਗਲੀਆਂ-ਸੜਕਾਂ 'ਤੇ ਖੜੇ ਗੰਦੇ ਪਾਣੀ ਦੇ ਚੱਲਦੇ ਪਿੰਡ ਰੈਲੀ ਦੇ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਦਸਿਆ ਕਿ ਟੋਭੇ ਦੀ ਸਫਾਈ ਨਾ ਹੋਣ ਕਾਰਨ ਉਸਦਾ ਗੰਦਾ ਪਾਣੀ ਬਾਹਰ ਨਿਕਲਕੇ ਗਲੀਆਂ ਵਿਚ ਉਨ੍ਹਾਂ ਦੇ ਘਰਾਂ ਅੱਗੇ ਜਮਾ ਹੋਇਆ ਪਿਆ ਅਤੇ ਹੁਣ ਬਰਸਾਤੀ ਮੌਸਮ ਵਿਚ ਸੜਕ ਕੱਚੀ ਹੋਣ ਕਾਰਨ ਘਰਾਂ ਵਿਚ ਵੀ ਪਾਣੀ ਦਾਖਲ ਹੋ ਜਾਂਦਾ ਜਿਸ ਕਾਰਨ ਔਰਤਾਂ, ਬਜੁਰਗਾਂ, ਬੱਚਿਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। 

ਉਨ੍ਹਾਂ ਦਸਿਆ ਕਿ ਪਿੰਡ ਵਿਚ ਕੁਝ ਲੋਕਾਂ ਵਿਚ ਧੱੜੇਬੰਦੀ ਹੋਣ ਕਾਰਨ ਵਿਕਾਸ ਕੰਮ ਰੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਕੁ ਘਰਾਂ ਦੇ ਪਾਖਾਨੇ ਜਾਮ ਹੋ ਗਏ ਹਨ ਜਿਸ ਕਾਰਨ ਉਹ ਖੁੱਲੇ ਵਿਚ ਜਾਣ ਲਈ ਮਜਬੂਰ ਹਨ। ਜਦੋਂ ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਦਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪਾਣੀ ਦੀ ਨਿਕਾਸੀ ਅਤੇ ਟੋਭੇ ਦੀ ਸਫਾਈ ਨੂੰ ਲੈ ਕੇ ਕਈ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ, ਪੰ੍ਰਤੂ ਅਜੇ ਤੱਕ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿਕਾਸ ਕੰਮਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜਿਸ ਵਿਚੋਂ ਕੁਝ ਪੈਸਿਆਂ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਵੀ ਖ੍ਰੀਦੇ ਗਏ ਸਨ, ਪੰ੍ਰਤੂ ਪਿੰਡ ਵਿਚ ਧੱੜੇਬੰਦੀ ਕਾਰਨ ਅਜੇ ਤੱਕ ਪਾਈਪ ਨਹੀਂ ਪਾਏ ਜਾ ਸਕੇ ।ਅਤੇ ਬਾਕੀ ਪੈਸੇ ਪੰਚਾਇਤ ਦੇ ਖਾਤੇ ਵਿਚ ਜਮ੍ਹਾ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਕਿ ਪਿੰਡ ਵਾਸੀ ਸੁੱਖ ਦਾ ਸਾਹ ਲੈ ਸਕਣ।