ਪਿੰਡ ਛੀਨਾ ਰੇਤਵਾਲਾ ਦੇ ਨੌਜਵਾਨ ਦੀ ਅਮਰੀਕਾ ਵਿਚ ਤਿੰਨ ਬੱਚਿਆਂ ਨੂੰ ਬਚਾਉਦਿਆਂ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਨੂੰ ਵਾਪਸ ਲਿਆਉਣ ਵਿਚ ਕਰੇ ਮਦਦ

File Photo

ਧਾਰੀਵਾਲ, 7 ਅਗੱਸਤ (ਇੰਦਰ ਜੀਤ): ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਤਵਾਲਾ ਦਾ ਜੰਮਪਲ 29 ਸਾਲਾ ਨੌਜਵਾਨ ਅਮਰੀਕਾ ਵਿਖੇ ਫ਼ਰੀਜੋਨ ਨੇੜਲੇ  ਗੰਡਲੀ ਵਿਚ ਕਿੰਗਜ ਦਰਿਆਂ ਵਿਚ ਡੁਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਦੇ ਹੋਏ ਖ਼ੁਦ ਅਪਣੀ ਜਾਨ ਗੁਵਾਹ ਗਿਆ। ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਗੁਰਬਖ਼ਸ ਸਿੰਘ ਸਾਬਕਾ ਸਮੰਤੀ ਮੈਂਬਰ ਵਾਸੀ ਛੀਨਾ ਰੇਤਵਾਲਾ ਦੇ ਦਸਿਆ ਕਿ ਉਸ ਦਾ ਲੜਕਾ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਤੇ ਫ਼ਰੀਜੋਨ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਡਰਾਈਵਿੰਗ ਲਾਇੰਸਸ ਪ੍ਰਾਪਤ ਕਰਨ ਲਈ ਕਲਾਸਾਂ ਲਗਾ ਰਿਹਾ ਸੀ।

ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਬੀਤੇ ਕਲ ਉਨ੍ਹਾਂ ਨੂੰ ਫ਼ੋਨ ਆਇਆ ਕਿ  ਉਸ ਦੇ ਲੜਕੇ ਨੇ ਮਨਜੀਤ ਸਿੰਘ ਛੀਨਾ (29) ਗੰਡਲੀ ਦੇ ਕਿੰਗਜ ਦਰਿਆ ਵਿਚ ਡੁਬਦੇ ਤਿੰਨ ਮੈਕਸੀਕੋ ਮੂਲ ਦੇ ਬੱਚੇ ਬਚਾਅ-ਬਚਾਅ ਦੀ ਦੁਹਾਈ ਸੁਣਦਿਆ ਵੇਖ ਛਾਲ ਮਾਰ ਕੇ ਦੋ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਤੀਸਰੇ ਬੱਚੇ ਨੂੰ ਬਚਾਉਂਦਾ ਹੋਇਆ ਖ਼ੁਦ ਅਪਣੀ ਜਾਨ ਗਵਾਹ ਗਿਆ। ਮ੍ਰਿਤਕ ਦੇ ਪਿਤਾ ਗੁਰਬਖ਼ਸ ਸਿੰਘ ਅਤੇ ਇਲਾਕੇ ਨਿਵਾਸੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਮਨਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਕੇ ਦੁਖੀ ਪਰਵਾਰ ਦੀ ਮਦਦ ਕੀਤੀ ਜਾਵੇ  ਤਾਂ ਜੋ ਅਪਣੇ ਬੱਚੇ ਦੀਆਂ ਅੰਤਮ ਰਸਮਾਂ ਪੂਰੀ ਕਰ ਸਕਣ ।