ਦਿੱਲੀ ਦੇ ਸਕੂਲਾਂ ’ਚ ਹੋਵੇਗੀ ‘ਦੇਸ਼ ਭਗਤੀ’ ਦੀ ਪੜ੍ਹਾਈ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੇ ਸਕੂਲਾਂ ’ਚ ਹੋਵੇਗੀ ‘ਦੇਸ਼ ਭਗਤੀ’ ਦੀ ਪੜ੍ਹਾਈ

image

ਨਵੀਂ ਦਿੱਲੀ, 7 ਅਗੱਸਤ : ਦਿੱਲੀ ਸਰਕਾਰ ਦੇ ਐਲਾਨ ਤੋਂ ਬਾਅਦ ਹੁਣ ਸੂਬੇ ਦੇ ਸਕੂਲਾਂ ’ਚ ਦੇਸ਼ਭਗਤੀ ਦੀ ਪੜ੍ਹਾਈ ਸ਼ੁਰੂ ਕਰਨ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਅਨੁਸਾਰ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੀ ਗਵਰਨਿਗ ਕੌਸਲ ਨੇ ਸ਼ੁਕਰਵਾਰ ਨੂੰ ‘ਦੇਸ਼ਭਗਤੀ’ ਪਾਠਕ੍ਰਮ ਦੇ ਫ੍ਰੇਮਵਰਕ ਨੂੰ ਮਨਜ਼ੂਰੀ ਦੇ ਦਿਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਦੀ ਅਗਵਾਈ ’ਚ ਹੋਈ ਬੈਠਕ ’ਚ ਇਸ ਫ੍ਰੇਮਵਰਕ ਨੂੰ ਪੇਸ਼ ਕੀਤਾ ਗਿਆ। ਉਹੀ ਪਾਠਕ੍ਰਮ ਦਾ ਫ੍ਰੇਮਵਰਕ ਦਿੱਲੀ ਸਰਕਾਰ ਦੁਆਰਾ ਗਠਿਤ ‘ਦੇਸ਼ਭਗਤੀ’ ਪਾਠਕ੍ਰਮ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਰਾ ’ਤੇ ਹੈ। ਇਸ ਕਮੇਟੀ ਦੀ ਪ੍ਰਧਾਨਗੀ ਡਾ ਰੇਣੂ ਭਾਟਿਆ, ਪਿ੍ਰੰਸੀਪਲ, ਸਰਵੋਦਯਾ ਕੰਨਿਆ ਵਿਦਿਆਲਯ ਮੋਚੀ ਬਾਗ ਤੇ ਸ਼ਾਰਦਾ ਕੁਮਾਰੀ, ਸਾਬਕਾ ਪਿ੍ਰੰਸੀਪਲ ਆਦਿ। ਕਮੇਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ, ਸਿਵਲ ਸੁਸਾਇਟੀ ਸੰਗਠਨਾਂ ਤੇ ਵਿਆਪਕ ਸਾਹਿਤ ਸਮੀਖਿਆ ਦੇ ਨਾਲ ਵਿਆਪਕ ਵਿਚਾਕ-ਵਟਾਂਦਰੇ ਤੋਂ ਬਾਅਦ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਹਨ। ਸਰਕਾਰ ਦੇਸ਼ਭਗਤੀ ਪਾਠਕ੍ਰਮ ’ਚ ਵਿਦਿਆਰਥੀਆਂ ਲਈ ਸ਼ਹੀਦ ਭਗਤ ਸਿੰਘ ਤੇ ਬਾਬਾ ਭੀਮਰਾਵ ਅੰਬੇਡਕਰ ਦੇ ਪ੍ਰੇਰਕ ਜੀਵਨ ’ਤੇ ਤੇ ਉਨ੍ਹਾਂ ਵੱਲੋ ਕੀਤੇ ਗਏ ਸੰਘਰਸ਼ ਆਯੋਜਤ ਕੀਤੇ ਜਾਣਗੇ। ਸਰਕਾਰ ਨੇ ਇਸ ਲਈ 20 ਕਰੋੜ ਰੁਪਏ ਦਾ ਬਜਟ ਰਖਿਆ ਹੈ।