ਸੋਨਾ ਤਮਗ਼ਾ ਜਿੱਤਣ ਵਾਲਾ ਨੀਰਜ ਹੈ ਐਲਪੀਯੂ 'ਚ ਬੀਏ ਦਾ ਵਿਦਿਆਰਥੀ

ਏਜੰਸੀ

ਖ਼ਬਰਾਂ, ਪੰਜਾਬ

ਸੋਨਾ ਤਮਗ਼ਾ ਜਿੱਤਣ ਵਾਲਾ ਨੀਰਜ ਹੈ ਐਲਪੀਯੂ 'ਚ ਬੀਏ ਦਾ ਵਿਦਿਆਰਥੀ

image

100 ਸਾਲਾਂ ਬਾਅਦ ਉਲੰਪਿਕ ਤਮਗ਼ਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ

ਲੁਧਿਆਣਾ/ਜਲੰਧਰ, 7 ਅੱਗਸਤ (ਪ੍ਰਮੋਦ ਕੌਸ਼ਲ) : 100 ਸਾਲਾਂ ਦੀ ਲੰਮੀ ਉਡੀਕ ਨੂੰ  ਖ਼ਤਮ ਕਰਦਿਆਂ, ਲਵਲੀ ਪ੍ਰੋਫ਼ੈਸਨਲ ਯੂਨੀਵਰਸਿਟੀ (ਐਲਪੀਯੂ) ਦੇ ਬੀਏ ਦੇ ਵਿਦਿਆਰਥੀ ਨੀਰਜ ਚੋਪੜਾ ਨੇ ਟੋਕੀਉ ਉਲੰਪਿਕ 2020 ਵਿਚ ਜੈਵਲਿਨ ਥਰੋਅ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿਤਾ ਹੈ | ਚੋਪੜਾ ਨੇ ਅਪਣੀ ਪਹਿਲੀ ਕੋਸ਼ਿਸ਼ ਵਿਚ 87.03, ਦੂਜੀ ਕੋਸ਼ਿਸ਼ 'ਚ 87.58 ਅਤੇ ਤੀਜੀ ਕੋਸ਼ਿਸ਼ 'ਚ 76.79 ਅੰਕ ਬਣਾ ਕੇ ਸਕੋਰ ਬੋਰਡ ਨੂੰ  ਚਮਕਾ ਦਿਤਾ | ਉਸ ਦੀ ਜਿੱਤ ਸਾਰੇ ਭਾਰਤੀਆਂ ਲਈ ਮਹਾਨ ਸੁਨਹਿਰੀ ਪਲ ਹਨ |  ਇਸੇ ਤਰ੍ਹਾਂ ਕੁਸ਼ਤੀ ਵਿਚ, ਐਲਪੀਯੂ ਦੇ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿਦਿਆਰਥੀ ਅਤੇ ਪਹਿਲਵਾਨ ਬਜਰੰਗ ਪੁਨੀਆ ਨੇ ਉਲੰਪਿਕ ਵਿਚ ਕਾਂਸੀ ਦਾ ਤਮਗ਼ਾ ਜਿਤਿਆ | ਉਸ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਦੇ ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿਚ ਸ਼ੁਰੂ ਤੋਂ ਅੰਤ ਤੱਕ ਦਬਦਬਾ ਬਣਾਇਆ, ਜੋ ਉਸ ਦੇ ਹੱਕ ਵਿਚ 8-0 ਦੇ ਸਕੋਰ ਨਾਲ ਸਮਾਪਤ ਹੋਇਆ |
  ਜੇਤੂਆਂ ਨੂੰ  ਵਧਾਈ ਦਿੰਦੇ ਹੋਏ, ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਟੋਕੀਉ ਉਲੰਪਿਕਸ 
ਵਿਚ ਐਲਪੀਯੂ ਦੇ ਅਥਲੀਟਾਂ ਦੇ ਸ਼ਾਨਦਾਰ ਅਤੇ ਮਿਸਾਲੀ ਨਤੀਜਿਆਂ 'ਤੇ ਅਪਣੀ ਖ਼ੁਸ਼ੀ ਦਾ 


ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਕੈਂਪਸ ਵਿਚ ਜੇਤੂ ਅਥਲੀਟਾਂ ਦਾ ਛੇਤੀ ਤੋਂ ਛੇਤੀ ਨਿੱਘਾ ਸਵਾਗਤ ਕਰ ਕੇ ਉਨ੍ਹਾਂ ਨੂੰ  ਸਨਮਾਨਤ ਕਰਨ ਦੀ ਅਪਣੀ ਵੱਡੀ ਉਤਸੁਕਤਾ ਦਾ ਪ੍ਰਗਟਾਈ | ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ, ਦੋਵੇਂ ਪ੍ਰਾਪਤੀਆਂ ਕਰਨ ਵਾਲਿਆਂ ਨੂੰ  ਐਲਪੀਯੂ ਪ੍ਰਬੰਧਨ ਤੋਂ ਕਈ ਲੱਖ ਦੇ ਨਕਦ ਇਨਾਮ ਵੀ ਪ੍ਰਾਪਤ ਕਰਨੇ ਹਨ, ਜਦੋਂ ਭਾਰਤ ਲਈ ਦੋ ਹੋਰ ਮੈਡਲਾਂ ਦੀ ਖ਼ਬਰ ਆਈ, ਕੈਂਪਸ ਦੇ ਅੰਦਰ ਅਤੇ ਆਲੇ ਦੁਆਲੇ ਵੀ ਭਰਵਾਂ ਜਸ਼ਨ ਮਨਾਇਆ ਗਿਆ | 
Ldh_Parmod_7_15 & 15 1: Photos