ਨੀਰਜ ਨੇ ਸੋਨ ਤਮਗ਼ੇ 'ਤੇ ਭਾਲਾ ਗੱਡ ਕੇ ਰਚਿਆ ਇਤਿਹਾਸ

ਏਜੰਸੀ

ਖ਼ਬਰਾਂ, ਪੰਜਾਬ

ਨੀਰਜ ਨੇ ਸੋਨ ਤਮਗ਼ੇ 'ਤੇ ਭਾਲਾ ਗੱਡ ਕੇ ਰਚਿਆ ਇਤਿਹਾਸ

image

ਨੀਰਜ ਵਿਅਕਤੀਗਤ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ

ਉਲੰਪਿਕ ਖੇਡਾਂ ਵਿਚ 13 ਸਾਲਾਂ ਬਾਅਦ ਭਾਰਤ ਨੂੰ  ਕਿਸੇ ਈਵੈਂਟ ਵਿਚ ਸੋਨ ਤਮਗ਼ਾ ਮਿਲਿਆ ਹੈ | ਇਸ ਤੋਂ ਪਹਿਲਾਂ 2008 ਵਿਚ ਬੀਜਿੰਗ ਉਲੰਪਿਕ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸੋਨ ਤਮਗ਼ਾ ਜਿੱਤਿਆ ਸੀ | ਬਿੰਦਰਾ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ ਸੀ | ਉਲੰਪਿਕ ਖੇਡਾਂ ਵਿਚ ਇਹ ਹੁਣ ਤਕ ਦਾ ਭਾਰਤ ਦਾ 10 ਵਾਂ ਸੋਨ ਤਮਗਾ ਹੈ | ਭਾਰਤ ਨੇ ਇਸ ਤੋਂ ਪਹਿਲਾਂ ਹਾਕੀ ਵਿਚ 8 ਗੋਲਡ ਮੈਡਲ ਅਤੇ ਨਿਸ਼ਾਨੇਬਾਜ਼ੀ ਵਿਚ 1 ਸੋਨ ਤਮਗ਼ਾ ਜਿੱਤਿਆ ਹੈ | ਇਸ ਤਰ੍ਹਾਂ, ਇਹ ਭਾਰਤ ਦਾ ਸਿਰਫ਼ ਦੂਜਾ ਵਿਅਕਤੀਗਤ ਸੋਨ ਤਮਗ਼ਾ ਹੈ |

ਟੋਕੀਉ, 7 ਅਗੱਸਤ : ਸਟਾਰ ਅਥਲੈਟਿਕਸ ਨੀਰਜ ਚੋਪੜਾ ਨੇ ਟੋਕੀਉ ਉਲੰਪਿਕ 'ਚ ਸਨਿਚਰਵਾਰ ਨੂੰ  ਭਾਲਾ ਸੁੱਟ (ਜੈਵਲਿਨ ਥੋ੍ਰਅ) ਦਾ ਸੋਨ ਤਮਗ਼ਾ ਅਪਣੇ ਨਾਂ ਕਰ ਕੇ ਭਾਰਤ ਨੂੰ  ਉਲਪਿੰਕ ਟ੍ਰੈਕ ਐਂਡ ਫ਼ੀਲਡ ਮੁਕਾਬਲਿਆਂ 'ਚ ਹੁਣ ਤਕ ਦਾ ਪਹਿਲਾ ਤਮਗ਼ਾ ਦਿਵਾ ਕੇ ਨਵਾਂ ਇਤਿਹਾਸ ਰਚ ਦਿਤਾ ਹੈ | ਇਹ ਉਨ੍ਹਾਂ ਦਾ ਪਹਿਲਾ ਹੀ ਉਲੰਪਿਕ ਹੈ | ਇਸ ਦੇ ਨਾਲ ਹੀ ਅਥਲੈਟਿਕਸ ਵਿਚ ਮੈਡਲ ਜਿੱਤਣ ਲਈ ਭਾਰਤ ਦਾ 121 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ |  ਅਥਲੈਟਿਕਸ ਵਿਚ ਨੀਰਜ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਤਮਗ਼ਾ ਨਹੀਂ ਜਿੱਤਿਆ | ਬਿ੍ਟਿਸ਼ ਇੰਡੀਆ ਵਲੋਂ ਖੇਡਦੇ ਹੋਏ ਨਾਰਮਨ ਪਿ੍ਟਚਾਰਡ ਨੇ ਸਾਲ 1900 ਵਿਚ ਹੋਏ ਪੈਰਿਸ ਉਲੰਪਿਕ 'ਚ ਅਥਲੈਟਿਕਸ ਵਿਚ 2 ਤਮਗ਼ੇ ਜਿੱਤੇ ਸਨ, ਪਰ ਉਹ ਭਾਰਤੀ ਨਹੀਂ ਸਨ | 
ਹਰਿਆਣਾ ਦੇ ਖਾਂਦਰਾ ਪਿੰਡ ਦੇ ਇਕ ਕਿਾਸਨ ਦੇ ਬੇਟੇ 23 ਸਾਲਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਫ਼ਾਈਨਲ ਵਿਚ 87.58 ਮੀਟਰ ਭਾਲਾ ਸੁੱਟ ਕੇ ਸਿੱਧਾ ਸੋਨ ਤਮਗ਼ਾ ਜਿੱਤਿਆ | ਨੀਰਜ ਨੇ ਪਹਿਲੀ ਕੋਸ਼ਿਸ਼ ਵਿਚ 87.03 ਮੀਟਰ ਅਤੇ ਦੂਜੀ ਕੋਸ਼ਿਸ ਵਿਚ 87.58 ਮੀਟਰ ਭਾਲਾ ਸੁੱਟਿਆ | ਉਸਨੇ ਤੀਜੀ ਕੋਸ਼ਿਸ਼ ਵਿਚ 76.79 ਮੀਟਰ, ਚੌਥੇ ਅਤੇ 5ਵੇਂ 'ਚ ਫ਼ਾਉਲ ਅਤੇ 6ਵੀਂ ਕੋਸ਼ਿਸ਼ ਵਿਚ 80 ਮੀਟਰ ਤੋਂ ਜ਼ਿਆਦਾ ਥਰੋਅ ਕੀਤਾ | ਨੀਰਜ ਭਾਰਤ ਵਲੋਂ ਵਿਅਕਤੀਗਤ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 


ਬੀਜਿੰਗ ਉਲੰਪਿਕ 2008 ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫ਼ਲ 'ਚ ਸੋਨ ਤਮਗ਼ਾ ਜਿੱਤਿਆ ਸੀ |
ਚੈਕ ਦਾ ਜੈਕਬ ਵੇਦਲੇਚ 86.67 ਮੀਟਰ ਦੇ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ | ਇਸ ਦੇ ਨਾਲ ਹੀ ਚੈਕ ਦਾ ਵਿਤੇਸਲਾਵ ਵੇਸੇਲੀ 85.44 ਮੀਟਰ ਦੇ ਥਰੋਅ ਨਾਲ ਤੀਜੇ ਸਥਾਨ 'ਤੇ ਰਿਹਾ | ਨੀਰਜ ਨੇ ਕੁਆਲੀਫ਼ਾਇੰਗ ਰਾਉਂਡ ਵਿਚ 86.65 ਮੀਟਰ ਸੁੱਟਿਆ ਸੀ ਅਤੇ ਅਪਣੇ ਗਰੁੱਪ ਵਿਚ ਪਹਿਲੇ ਸਥਾਨ ਉੱਤੇ ਰਿਹਾ ਸੀ | ਭਾਰਤ ਨੇ ਟੋਕੀਉ ਉਲੰਪਿਕ ਵਿਚ ਹੁਣ ਤਕ ਇਕ ਗੋਲਡ, 2 ਸਿਲਵਰ, 4 ਬ੍ਰਾਂਜ ਸਮੇਤ 7 ਮੈਡਲ ਜਿੱਤ ਲਏ ਹਨ | 2012 ਲੰਡਨ ਉਲੰਪਿਕ ਵਿਚ ਭਾਰਤ ਲੇ 6 ਮੈਡਲ ਜਿੱਤੇ ਸਨ |
ਇਹ ਭਾਰਤ ਦਾ ਸੱਭ ਤੋਂ ਸਫ਼ਲ ਉਲੰਪਿਕ ਬਣ ਗਿਆ ਹੈ | ਲੰਡਨ ਉਲੰਪਿਕਸ ਵਿਚ ਭਾਰਤ ਨੇ 6 ਤਮਗ਼ੇ ਜਿੱਤੇ | ਭਾਰਤ ਨੇ ਟੋਕੀਉ ਉਲੰਪਿਕਸ ਵਿਚ 7 ਤਮਗ਼ੇ ਜਿੱਤੇ ਹਨ | ਨੀਰਜ ਦੇ ਸੋਨੇ ਤੋਂ ਇਲਾਵਾ, ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਚਾਂਦੀ, ਪੀਵੀ ਸਿੰਧੂ ਨੇ ਬੈਡਮਿੰਟਨ ਵਿਚ ਕਾਂਸੀ ਅਤੇ ਲਵਲੀਨਾ ਬੋਰਗੋਹੈਨ ਨੇ ਮੁੱਕੇਬਾਜ਼ੀ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ | ਇਸ ਤੋਂ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਅਤੇ ਕੁਸ਼ਤੀ ਵਿਚ ਰਵੀ ਦਾਹੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ | ਦੂਜੇ ਪਾਸੇ ਬਜਰੰਗ ਨੇ ਸਨਿਚਰਵਾਰ ਨੂੰ  ਕਾਂਸੀ ਦਾ ਤਮਗ਼ਾ ਜਿੱਤਿਆ |