ਨੌਜਵਾਨਾਂ ਨੇ DJ ਲਗਾ ਕੇ ਕੀਤੀ ਹੁੱਲੜਬਾਜੀ, ਗੁਆਂਢੀਆਂ ਨੇ ਰੋਕਿਆ ਤਾਂ ਉਹਨਾਂ ਨਾਲ ਕੀਤੀ ਕੁੱਟਮਾਰ
ਸੀਸੀਟੀਵੀ ‘ਚ ਕੈਦ ਹੋਈਆਂ ਬਦਮਾਸ਼ੀ ਦੀਆਂ ਤਸਵੀਰਾਂ
ਲੁਧਿਆਣਾ (ਰਾਜਵਿੰਦਰ ਸਿੰਘ) ਲੁਧਿਆਣਾ ਥਾਣਾ ਟਿੱਬਾ ਵਿੱਚ ਕੁਝ ਨੌਜਵਾਨਾਂ ਨੇ ਕਮੀਜ਼ਾਂ ਉਤਾਰ ਕੇ ਹੁੱਲੜਬਾਜੀ ਕੀਤੀ ਤੇ ਗੁਆਂਢੀਆਂ ਨੂੰ ਪਰੇਸ਼ਾਨ ਕਰਕੇ ਡੀਜੇ ਲਗਾ ਕੇ ਪਾਰਟੀ ਕੀਤੀ।
ਜਦੋਂ ਗੁਆਂਢੀਆਂ ਨੇ ਨੌਜਵਾਨਾਂ ਨੂੰ ਰੋਕਿਆ ਤਾਂ ਗੁਆਂਢੀਆਂ ਨੂੰ ਰੋਕਣਾ ਮਹਿੰਗਾ ਪੈ ਗਿਆ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਨਾਲ ਦੇ ਘਰ ਵਿਚ ਕਿਰਾਏ ਤੇ ਰਹਿਣ ਵਾਲੇ ਨੌਜਵਾਨ ਅਤੇ ਮਕਾਨ ਮਾਲਕਣ ਨਾਲ ਕੁੱਟ ਮਾਰ ਕੀਤੀ। ਜਿਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ।
ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕੀ ਸੀਸੀਟੀਵੀ ਤਸਵੀਰਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰੇਆਮ ਕਾਨੂੰਨ ਨੂੰ ਛਿੱਕੇ ਟੰਗ, ਬਿਨਾਂ ਕਿਸੇ ਅੰਜਾਮ ਦੀ ਪਰਵਾਹ ਕੀਤੇ ਇਨਾਂ ਨੌਜਵਾਨਾਂ ਨੇ ਅਧਨੰਗੇ ਹੋ ਕੇ ਸ਼ਰਾਬ ਪੀਕੇ ਡੀਜੇ ਤੇ ਪਾਰਟੀ ਕੀਤੀ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ 'ਚ ਪ੍ਰਸ਼ਾਸਨ ਦਾ ਡਰ ਨਾ ਬਰਾਬਰ ਹੈ।