ਟੋਕੀਉ ਉਲੰਪਿਕ : ਬਜਰੰਗ ਪੂਨੀਆ ਨੇ ਕੁਸ਼ਤੀ ’ਚ ਜਿੱਤੀ ਕਾਂਸੀ

ਏਜੰਸੀ

ਖ਼ਬਰਾਂ, ਪੰਜਾਬ

ਟੋਕੀਉ ਉਲੰਪਿਕ : ਬਜਰੰਗ ਪੂਨੀਆ ਨੇ ਕੁਸ਼ਤੀ ’ਚ ਜਿੱਤੀ ਕਾਂਸੀ

image

ਕਜ਼ਾਕਿਸਤਾਨ ਦੇ ਪਹਿਲਵਾਨ ਨੂੰ 8-0 ਨਾਲ ਹਰਾਇਆ

ਟੋਕੀਉ, 7 ਅਗੱਸਤ : ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਸਨਿਚਰਵਾਰ ਨੂੰ ਇਥੇ ਟੋਕੀਉ ਉਲੰਪਿਕਸ ਦੇ ਪੁਰਸ਼ਾਂ ਦੇ ਕੁਸ਼ਤੀ ਮੁਕਾਬਲੇ ਵਿਚ ਕਜ਼ਾਕਿਸਤਾਨ ਦੇ ਦੌਲਤ ਨਿਆਜਬੇਕੋਵ ਨੂੰ 8-0 ਨਾਲ ਹਰਾ ਕੇ 65 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। 64 ਕਿਲੋ ਭਾਰ ਸ੍ਰੇਣੀ ਕੁਸਤੀ ਵਿਚ ਭਾਰਤ ਦਾ ਇਹ ਦੂਜਾ ਅਤੇ ਮੌਜੂਦਾ ਖੇਡਾਂ ਵਿਚ ਸਮੁੱਚਾ ਛੇਵਾਂ ਤਮਗ਼ਾ ਹੈ। 
ਇਸ ਤੋਂ ਪਹਿਲਾਂ ਰਵੀ ਦਹੀਆ ਨੇ ਪੁਰਸਾਂ ਦੇ 57 ਕਿਲੋ ਭਾਰ ਵਰਗ ਵਿਚ ਕੁਸ਼ਤੀ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਬਜਰੰਗ ਸ਼ੁਰੂ ਤੋਂ ਹੀ ਮਜਬੂਤ ਇਰਾਦਿਆਂ ਨਾਲ ਮੈਟ ’ਚ ਉਤਰੇ। ਉਨ੍ਹਾਂ ਨੇ ਪਹਿਲੇ ਰਾਉਂਡ ’ਚ ਦੋ ਅੰਕ ਬਣਾਏ ਅਤੇ ਇਸ ਦੌਰਾਨ ਅਪਣੇ ਬਚਾਅ ਦਾ ਚੰਗਾ ਪ੍ਰਦਰਸ਼ਨ ਦਿਖਾਇਆ। ਉਥੇ ਹੀ ਦੂਜੇ ਰਾਉਂਡ ਵਿਚ ਜ਼ਿਆਦਾ ਹਮਲਾਵਰ ਨਜ਼ਰ ਆਏ ਜਿਸ ਵਿਚ ਉਨ੍ਹਾਂ ਨੇ 6 ਅੰਕ ਹਾਸਲ ਕੀਤੇ। ਉਨ੍ਹਾਂ ਨੇ ਜਲਦ ਹੀ 6-0 ਦੀ ਮਜਬੂਤ ਬੜ੍ਹਤ ਬਣਾ ਲਈ। ਇਸ ਦੇ ਬਾਅਦ ਉਨ੍ਹਾਂ ਲਈ ਜਿੱਤ ਹਾਸਲ ਕਰਨਾ ਮੁਸ਼ਕਲ ਨਹੀਂ ਸੀ। ਨਿਆਜਬੇਕੋਵ ਰੇਪਾਸ਼ੇਜ ਰਾਉਂਡ ਜਿੱਤ ਕਰ ਕਾਂਸੀ ਤਮਗ਼ੇ ਦੇ ਮੁਕਾਬਲੇ ਵਿਚ ਪਹੁੰਚੇ ਸਨ। (ਏਜੰਸੀ)