ਮੈਨੂੰ ਮੈਡਲ ਮਿਲਣ ਤੇ ਡਾ.ਮਨਮੋਹਨ ਸਿੰਘ ਨੇ ਵੀ ਵਧਾਈ ਦਿਤੀ ਸੀ ਪਰ ਮੋਦੀ ਦੀ ਤਰ੍ਹਾਂ ਡਰਾਮਾ ਨਹੀਂਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਮੈਨੂੰ ਮੈਡਲ ਮਿਲਣ 'ਤੇ ਡਾ. ਮਨਮੋਹਨ ਸਿੰਘ ਨੇ ਵੀ ਵਧਾਈ ਦਿਤੀ ਸੀ ਪਰ ਮੋਦੀ ਦੀ ਤਰ੍ਹਾਂ ਡਰਾਮਾ ਨਹੀਂ ਕੀਤਾ

image


ਮੋਦੀ ਤਾਂ ਕਿਸੇ ਦਿਨ ਭਾਰਤ ਦਾ ਨਾਂ ਵੀ ਬਦਲ ਸਕਦੇ ਨੇ

ਨਵੀਂ ਦਿੱਲੀ, 7 ਅਗੱਸਤ : ਉਲੰਪਿਕ ਮੈਡਲ ਜਿੱਤ ਚੁੱਕੇ ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ | ਵੀਡੀਉ ਵਿਚ ਵਜਿੰਦਰ ਸਿੰਘ ਕਹਿ ਰਹੇ ਹਨ ਕਿ ਜਦੋਂ ਉਨ੍ਹਾਂ ਨੂੰ  ਉਲੰਪਿਕ ਵਿਚ ਮੈਡਲ ਮਿਲਿਆ ਸੀ ਤਾਂ ਡਾ. ਮਨਮੋਹਨ ਸਿੰਘ ਨੇ ਵੀ ਵਧਾਈ ਦਿਤੀ ਸੀ ਪਰ ਉਨ੍ਹਾਂ ਨੇ ਪੀਐਮ ਮੋਦੀ ਦੀ ਤਰ੍ਹਾਂ ਡਰਾਮਾ ਨਹੀਂ ਸੀ ਕੀਤਾ |
ਦਰਅਸਲ ਇਕ ਟੀਵੀ ਚੈਨਲ ਨੂੰ  ਦਿਤੇ ਇੰਟਰਵਿਊ ਦੌਰਾਨ ਮੁੱਕੇਬਾਜ਼ ਵਜਿੰਦਰ ਸਿੰਘ ਨੇ ਪੀਐਮ ਮੋਦੀ ਨੂੰ  ਨਿਸ਼ਾਨੇ 'ਤੇ ਲਿਆ ਹੈ ਉਨ੍ਹਾਂ ਕਿਹਾ ਕਿ ਜਦੋਂ ਮੈਂ ਮੈਡਲ ਜਿੱਤਿਆ ਸੀ ਤਾਂ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਮੇਰੇ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ | ਪਰ ਉਨ੍ਹਾਂ ਨੇ ਕਦੀ ਵੀ ਤਸਵੀਰਾਂ ਨਹੀਂ ਖਿਚਵਾਈਆਂ ਅਤੇ ਨਾ ਹੀ ਵੀਡੀਉ ਬਣਵਾਏ | ਉਨ੍ਹਾਂ ਨੇ ਬਸ ਫ਼ੋਨ 'ਤੇ ਵਧਾਈ ਦਿਤੀ | ਉਨ੍ਹਾਂ ਅੱਗੇ ਕਿਹਾ ਕਿ ਹੁਣ ਦੇਖੋ ਇਸ ਨੂੰ  ਕਿਸ ਤਰ੍ਹਾਂ ਦਰਸ਼ਾਇਆ ਜਾਂਦਾ ਹੈ | ਤਸਵੀਰਾਂ ਖਿਚਵਾਈਆਂ ਜਾ ਰਹੀਆਂ ਹਨ | ਵੀਡੀਉ ਰਿਕਾਰਡ ਹੁੰਦੇ ਹਨ | ਮੈਨੂੰ ਸੋਸ਼ਲ ਮੀਡੀਆ 'ਤੇ ਇਹ ਚੀਜ਼ਾਂ ਦੇਖ ਕੇ ਬਹੁਤ ਹਾਸਾ ਆਉਂਦਾ ਹੈ | ਵਜਿੰਦਰ ਸਿੰਘ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਡਰਾਮਾ ਹੈ | 
ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਨੇਤਾ ਅਭਿਜੀਤ ਸਿੰਘ ਨੇ ਵੀ ਸਹਿਮਤੀ ਜਤਾਈ | ਉਨ੍ਹਾਂ ਪੋਸਟ ਵਿਚ 


ਲਿਖਿਆ, 'ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹ ਵੀ ਫ਼ੋਨ ਕਰਦੇ ਸੀ ਪਰ ਇਹ ਫ਼ੋਟੋ ਜਾਂ ਰਿਕਾਰਡਿੰਗ ਦਾ ਡਰਾਮਾ ਨਹੀਂ ਹੁੰਦਾ ਸੀ | ਉਨ੍ਹਾਂ ਲਿਖਿਆ, 'ਦਿਲ ਜਿੱਤ ਲਿਆ ਸੱਚ ਬੋਲ ਕੇ ਅਤੇ ਪੋਲ ਖੋਲ ਕੇ' |
ਇਸ ਤੋਂ ਪਹਿਲਾਂ ਵਜਿੰਦਰ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲਣ ਲਈ ਮੋਦੀ ਸਰਕਾਰ ਨੂੰ  ਘੇਰਿਆ ਸੀ | ਉਨ੍ਹਾਂ ਟਵੀਟ ਕੀਤਾ, 'ਭਾਈ ਇਹ ਨਾਂ ਹੀ ਬਦਲ ਸਕਦੇ ਹਨ | ਕੁੱਝ ਦਿਨਾਂ ਵਿਚ ਭਾਰਤ ਦਾ ਨਾਂ ਬਦਲ ਕੇ ਵੀ ਅਮਰੀਕਾ ਕਰ ਦਿਤਾ ਜਾਵੇਗਾ' |    (ਏਜੰਸੀ)