CM ਮਾਨ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਪਿੰਡਾਂ ਦੇ ਵਿਕਾਸ ਲਈ 1760 ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦੇ ਹੁਕਮ 

ਏਜੰਸੀ

ਖ਼ਬਰਾਂ, ਪੰਜਾਬ

- ਅੱਗੇ ਤੋਂ ਪੰਜਾਬ ਦਾ RDF ਨਹੀਂ ਰੁਕੇਗਾ - ਪੀਯੂਸ਼ ਗੋਇਲ

CM Mann, Piyush Goyal

 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਦੇ ਪੰਜਾਬ ਦੇ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਤੇ ਖਾਸ ਕਰ ਕੇ ਰੂਰਲ ਡਿਵੈਲਪਮੈਂਟ ਫੰਡ ਬਾਰੇ ਚਰਚਾ ਹੋਈ। ਮੁੱਖ ਮੰਤਰੀ ਨੇ ਮੀਟਿੰਗ ਕਰ ਕੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ ਡਿਵੈਲਪਮੈਂਟ ਫੰਡ (RDF) ਦਾ 1760 ਕਰੋੜ ਰੁਪਏ ਬਕਾਇਆ ਰੁਕਿਆ ਪਿਆ ਸੀ ਉਹ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਤੁਰੰਤ ਜਾਰੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਬਾਕੀ ਮੰਗਾਂ ਵੀ ਮਨਜ਼ੂਰ ਕਰ ਲਈਆਂ ਹਨ। 

CM Mann, Piyush Goyal

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਜੋ ਫੰਡ ਪਿਛਲੀ ਸਰਕਾਰ ਵੇਲੇ ਆਇਆ ਸੀ ਉਹ ਸਰਕਾਰ ਨੇ ਕਿਸੇ ਹੋਰ ਕੰਮ ਲਈ ਵਰਤ ਲਿਆ ਜਦਕਿ ਉਹ ਫੰਡ ਸੜਕਾਂ ਦੀ ਮੁਰੰਮਤ ਤੇ ਮੰਡੀਆਂ ਨੂੰ ਅਪਡੇਟ ਕਰਨ ਲਈ ਪੈਸੇ ਆਉਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਇਹ ਖ਼ਾਸ ਤੌਰ 'ਤੇ ਕਿਹਾ ਗਿਆ ਹੈ ਕਿ ਤੁਸੀਂ ਐਕਟ ਵਿਚ ਇਹ ਪੱਕਾਰ ਕਰ ਦਿਓ ਕਿ ਫੰਡ ਵਾਲਾ ਪੈਸਾ ਸਿਰਫ਼ ਮੰਡੀਆਂ ਅਤੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਲਈ ਹੀ ਵਰਤਿਆ ਜਾਵੇਗਾ। 

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੋ ਝੋਨੇ ਜਾਂ ਕਣਕ ਦੇ ਪੈਸੇ 'ਤੇ ਸਾਨੂੰ ਵਿਆਜ਼ ਲੱਗਦਾ ਸੀ ਉਸ ਦਾ ਪੈਸਾ ਸਾਨੂੰ ਉਸ ਸਮੇਂ ਮਿਲਦਾ ਸੀ ਜਦੋਂ ਸੈਂਟਰ ਫ਼ਸਲ ਚੱਕਦਾ ਸੀ ਤੇ ਸਰਕਾਰ ਨੂੰ ਕਈ ਵਾਰ ਫ਼ਸਲ ਚੁੱਕਣ ਨੂੰ ਸਾਲ ਲੱਗ ਜਾਂਦਾ ਸੀ ਤੇ ਪੰਜਾਬ ਦੇ ਸਿਰ ਕਾਫ਼ੀ ਵਿਆਜ਼ ਪੈਦਾ ਸੀ ਤੇ ਮੈਂ ਉਹਨਾਂ ਨੂੰ ਇਹ ਬੋਝ ਘਟਾਉਣ ਲਈ ਕਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਵਾਰ ਐੱਫਸੀਆਈ ਦੀ ਗਾਰੰਟੀ ਦੇ ਕੇ ਤੇ ਬੈਂਕ ਨਾਲ ਗੱਲ ਕਰ ਕੇ ਵਿਆਜ਼ 1 ਤੋਂ 7 ਫ਼ੀਸਦੀ ਤੱਕ ਘਟਾ ਦੇਵਾਂਗੇ ਜਿੰਨੇ 'ਤੇ ਐੱਫਸੀਆਈ ਲੈਂਦੀ ਹੈ। ਸਾਡੀ 70 ਹਜ਼ਾਰ ਕਰੋੜ ਦੀ ਇਨਵੈਂਸਟਮੈਂਟ ਹੈ ਤਾਂ ਸਾਨੂੰ 700 ਕਰੋੜ ਇਕ ਫ਼ਸਲ ਦਾ ਤੇ ਸਾਨੂੰ 1400 ਕਰੋੜ ਦਾ ਫ਼ਾਇਦਾ ਹੋਵੇਗਾ। 

ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਕਣਕ ਦੀ ਖਰੀਦ ਲਈ ਕੀਤੇ ਖਰਚੇ ਦੀ ਨਾਕਾਫੀ ਭਰਪਾਈ ਦਾ ਮਾਮਲਾ ਵੀ ਉਠਾਇਆ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਲੇਬਰ ਅਤੇ ਬਾਰਦਾਨੇ/ਪੀਪੀ ਬੈਗਾਂ ਲਈ ਮਨਜ਼ੂਰਸ਼ੁਦਾ ਦਰਾਂ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ 'ਤੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਅੰਕੜਿਆਂ ਦਾ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਾਣ ਕਰਨ। ਇਸ ਫੈਸਲੇ ਦੇ ਲਾਗੂ ਹੋਣ ਨਾਲ ਰਾਜ ਨੂੰ 100 ਕਰੋੜ ਤੋਂ ਵੱਧ ਦਾ ਲਾਭ ਹੋਵੇਗਾ।

ਵੱਖ-ਵੱਖ ਮੁੱਦਿਆਂ 'ਤੇ ਕੇਂਦਰੀ ਮੰਤਰੀ ਦੇ ਹਾਂ-ਪੱਖੀ ਹੁੰਗਾਰੇ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਣਕ-ਝੋਨੇ ਦੇ ਚੱਕਰ ਨੂੰ ਤੋੜਨ ਲਈ, ਜਿਸ ਨੇ ਪੰਜਾਬ ਵਿੱਚ ਪਾਣੀ ਦੇ ਪੱਧਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਫਸਲਾਂ ਦੀ ਵਿਭਿੰਨਤਾ ਦੇ ਸਕਾਰਾਤਮਕ ਨਤੀਜਿਆਂ ਦਾ ਭਰੋਸਾ ਦਿੱਤਾ |