ਸਿੱਖਿਆ ਮੰਤਰੀ ਨੇ ਦੇਸੂਮਾਜਰਾ ਦੇ ਸਰਕਾਰੀ ਸਕੂਲ ਦੀ ਕੀਤੀ ਚੈਕਿੰਗ, ਬੱਚਿਆਂ ਦੇ ਬੈਠਣ ਲਈ ਨਹੀਂ ਸਨ ਡੈਸਕ  

ਏਜੰਸੀ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਬੈਂਸ ਨੇ ਦੌਰੇ ਤੋਂ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ।

Harjot Bains

 

ਖਰੜ - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਮਵਾਰ ਨੂੰ ਖਰੜ ਦੇ ਦੇਸੂਮਾਜਰਾ ਸਰਕਾਰੀ ਸਕੂਲ ਦੀ ਚੈਕਿੰਗ ਕੀਤੀ। ਇਸ ਦੌਰਾਨ ਸਕੂਲ ਦੀਆਂ ਕਈ ਕਲਾਸਾਂ ਵਿਚ ਬੱਚਿਆਂ ਦੇ ਬੈਠਣ ਲਈ ਡੈਸਕ ਵੀ ਨਹੀਂ ਸਨ। ਇਸ ਤੋਂ ਇਲਾਵਾ ਸਕੂਲ ਵਿਚ ਹੋਰ ਵੀ ਕਈ ਮੁਸ਼ਕਲਾਂ ਦੇਖਣ ਨੂੰ ਮਿਲੀਆਂ। ਸਿੱਖਿਆ ਮੰਤਰੀ ਬੈਂਸ ਨੇ ਦੌਰੇ ਤੋਂ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਜ਼ਮੀਨੀ ਪੱਧਰ 'ਤੇ ਸਕੂਲਾਂ ਦਾ ਦੌਰਾ ਕਰ ਕੇ ਹੀ ਸਾਨੂੰ ਅਸਲ ਸਥਿਤੀ ਬਾਰੇ ਪਤਾ ਲੱਗੇਗਾ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਸੁਧਾਰਿਆ ਜਾਵੇਗਾ।

3 ਹਫ਼ਤੇ ਪਹਿਲਾਂ ਮੀਂਹ ਕਾਰਨ ਇਸੇ ਸਕੂਲ ਵਿਚ ਪਾਣੀ ਭਰ ਗਿਆ ਸੀ। ਸਕੂਲ ਦੇ ਕਮਰਿਆਂ ਅਤੇ ਸਕੂਲ ਦੇ ਦਫ਼ਤਰ ਵਿਚ ਵੀ ਪਾਣੀ ਭਰਿਆ ਹੋਇਆ ਸੀ ਜਿਸ ਕਰ ਕੇ ਸਕੂਲ ਵਿਚ ਛੁੱਟੀ ਕਰਨੀ ਪਈ ਸੀ। ਇਸ ਤੋਂ ਬਾਅਦ ਵੀ ਮੰਤਰੀ ਬੈਂਸ ਨੇ ਤੁਰੰਤ ਅਧਿਕਾਰੀਆਂ ਨੂੰ ਉਥੇ ਮਦਦ ਲਈ ਭੇਜਿਆ ਸੀ। ਹਾਲਾਂਕਿ ਹੁਣ ਵੀ ਮੀਂਹ ਕਾਰਨ ਸਕੂਲ ਦੀ ਇਮਾਰਤ ਦੀ ਚਾਰਦੀਵਾਰੀ ਖਸਤਾ ਹਾਲਤ ਵਿਚ ਨਜ਼ਰ ਆ ਰਹੀ ਹੈ।