ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਮਗ਼ਾ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਮਗ਼ਾ

image


ਭਾਰਤੀ ਮਹਿਲਾ ਹਾਕੀ ਟੀਮ ਨੇ ਕਾਮਨਵੈਲਥ ਖੇਡਾਂ ’ਚ 16 ਸਾਲ ਬਾਅਦ ਜਿਤਿਆ ਤਮਗ਼ਾ


ਬਰਮਿੰਘਮ, 7 ਅਗੱਸਤ : ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਸ਼ੂਟਆਊਟ ਵਿਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗ਼ਾ ਜਿੱਤ ਲਿਆ। ਇਹ ਤਮਗ਼ਾ ਭਾਰਤੀ ਟੀਮ 16 ਸਾਲ ਬਾਅਦ ਜਿੱਤੀ ਹੈ।
ਮੈਚ ਦੇ ਆਖ਼ਰੀ ਪਲਾਂ ਵਿਚ ਭਾਰਤੀ ਟੀਮ 1-0 ਨਾਲ ਅੱਗੇ ਸੀ, ਪਰ ਆਖਰੀ 30 ਸਕਿੰਟਾਂ ਵਿਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿਤਾ। ਇਹ ਪੈਨਲਟੀ ਸਟਰੋਕ ਵਿਚ ਬਦਲ ਗਿਆ ਅਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਲਈ ਬਰਾਬਰੀ ਕਰ ਦਿਤੀ, ਜਿਸ ਤੋਂ ਬਾਅਦ ਮੈਚ ਸ਼ੂਟ ਆਊਟ ਵਿਚ ਚਲਾ ਗਿਆ।
ਭਾਰਤ ਨੇ ਸ਼ੂਟ ਆਊਟ ਵਿਚ ਅਪਣਾ ਸੰਜਮ ਬਰਕਰਾਰ ਰੱਖਿਆ ਅਤੇ ਜਿੱਤ ਦਰਜ ਕੀਤੀ। ਵਿਵਾਦਪੂਰਨ ਸੈਮੀਫ਼ਾਈਨਲ ’ਚ ਆਸਟ੍ਰੇਲੀਆ ਵਿਰੁਧ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਇਸ ਮੈਚ ’ਚ ਖੇਡ ਰਹੀ ਭਾਰਤੀ ਟੀਮ ਨੇ ਪੂਰੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਮਗ਼ਾ ਜਿੱਤਿਆ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਭਾਰਤ ਹਾਫ਼ ਟਾਈਮ ਤਕ 1-0 ਨਾਲ ਅੱਗੇ ਸੀ। ਨੇਹਾ ਗੋਇਲ ਨੇ ਬ੍ਰੇਕ ਤੋਂ ਬਾਅਦ ਟੀਮ ਦੀ ਬੜ੍ਹਤ ਨੂੰ ਲਗਭਗ ਦੁਗਣਾ ਕਰ ਦਿਤਾ।     (ਏਜੰਸੀ)